ਇਬਰਾਨੀਆਂ 2

ਪਰਮੇਸ਼ਵਰ ਨੇ ਨਿਸ਼ਾਨੀਆਂ, ਅਚੰਭਿਆਂ ਅਤੇ ਵੱਖੋ ਵੱਖਰੇ ਚਮਤਕਾਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਉਸ ਦੀ ਇੱਛਾ ਅਨੁਸਾਰ ਇਸ ਦੀ ਗਵਾਹੀ ਦਿੱਤੀ।

Hebrews 2:4 (UKJV) God also bearing them witness, both with signs and wonders, and with divers miracles, and gifts of the Holy Spirit, according to his own will?

2ਕਿਉਂਕਿ ਜਦੋਂ ਦੂਤਾਂ ਦੁਆਰਾ ਸਾਡੇ ਬਜ਼ੁਰਗਾਂ ਨੂੰ ਬੋਲਿਆ ਗਿਆ ਸੰਦੇਸ਼ ਦ੍ਰਿੜ੍ਹ ਠਹਿਰਿਆ ਅਤੇ ਹਰ ਉਲੰਘਣਾ ਅਤੇ ਅਣ-ਆਗਿਆਕਾਰੀ ਨੂੰ ਇਸਦੀ ਸਹੀ ਸਜ਼ਾ ਮਿਲੀ,

3ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ।

4ਪਰਮੇਸ਼ਵਰ ਨੇ ਨਿਸ਼ਾਨੀਆਂ, ਅਚੰਭਿਆਂ ਅਤੇ ਵੱਖੋ ਵੱਖਰੇ ਚਮਤਕਾਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਉਸ ਦੀ ਇੱਛਾ ਅਨੁਸਾਰ ਇਸ ਦੀ ਗਵਾਹੀ ਦਿੱਤੀ।

5ਪਰਮੇਸ਼ਵਰ ਨੇ ਆਉਣ ਵਾਲੇ ਸੰਸਾਰ ਨੂੰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਸਵਰਗਦੂਤਾਂ ਦੇ ਅਧੀਨ ਨਹੀਂ ਕੀਤਾ ਹੈ।

6ਪਰ ਬਚਨ ਨੇ ਇਸ ਪ੍ਰਕਾਰ ਗਵਾਹੀ ਦਿੱਤੀ ਹੈ: “ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ, ਮਨੁੱਖ ਦਾ ਪੁੱਤਰ ਹੈ ਹੀ ਕਿ ਜੋ ਤੂੰ ਉਸ ਦੀ ਚਿੰਤਾਂ ਕਰੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.