ਇਬਰਾਨੀਆਂ 3

ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ, ‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”

Hebrews 3:11 (UKJV) So I swore in my wrath, They shall not enter into my rest.)

9ਜਿੱਥੇ ਤੁਹਾਡੇ ਪੁਰਖਿਆਂ ਨੇ ਚਾਲੀ ਸਾਲਾਂ ਤੱਕ, ਮੇਰੇ ਮਹਾਨ ਕੰਮਾਂ ਨੂੰ ਵੇਖਣ ਤੋਂ ਬਾਅਦ ਵੀ ਮੈਨੂੰ ਪਰਖਿਆ ਅਤੇ ਜਾਂਚਿਆ।

10ਇਸੇ ਕਰਕੇ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ; ਮੈਂ ਕਿਹਾ, ‘ਉਹਨਾਂ ਦੇ ਦਿਲ ਹਮੇਸ਼ਾ ਕੁਰਾਹੇ ਪੈ ਜਾਂਦੇ ਹਨ, ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’

11ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ, ‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”

12ਹੇ ਭਰਾਵੋ ਅਤੇ ਭੈਣੋ, ਇਸ ਵੱਲ ਧਿਆਨ ਦਿਓ ਕਿ ਤੁਹਾਡੇ ਵਿੱਚੋਂ ਕਿਸੇ ਦਾ ਵੀ ਪਾਪੀ, ਜਾਂ ਅਵਿਸ਼ਵਾਸੀ ਦਿਲ ਨਾ ਹੋਵੇ ਤਾਂ ਜੋ ਤੁਸੀਂ ਜਿਉਂਦੇ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵੋ।

13ਪਰ ਰੋਜ਼ਾਨਾ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਜਿੰਨਾ ਚਿਰ ਇਸ ਨੂੰ “ਅੱਜ” ਦਾ ਦਿਨ ਕਿਹਾ ਜਾਂਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੇ ਧੋਖੇ ਨਾਲ ਕਠੋਰ ਨਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.