14ਅਸੀਂ ਮਸੀਹ ਵਿੱਚ ਸਾਂਝੀ ਹੋਣ ਲਈ ਆਏ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਅਸਲ ਵਿਸ਼ਵਾਸ ਨੂੰ ਅਖ਼ੀਰ ਤੱਕ ਦ੍ਰਿੜਤਾ ਨਾਲ ਫੜ੍ਹੀ ਰੱਖੀਏ।
15ਜਿਵੇਂ ਬਚਨ ਵਿੱਚ ਕਿਹਾ ਗਿਆ ਹੈ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।”
16ਉਹ ਕੌਣ ਸਨ ਜਿਨ੍ਹਾਂ ਨੇ ਸੁਣਿਆ ਅਤੇ ਬਗਾਵਤ ਕੀਤੀ? ਕੀ ਉਹ ਸਾਰੇ ਇਸਰਾਏਲੀ ਨਹੀਂ ਸਨ ਜਿਨ੍ਹਾਂ ਨੂੰ ਮੋਸ਼ੇਹ ਨੇ ਮਿਸਰ ਦੇਸ਼ ਵਿੱਚੋਂ ਬਾਹਰ ਕੱਢਿਆ ਸੀ?
17ਅਤੇ ਉਹ ਕਿਸ ਨਾਲ ਚਾਲੀ ਸਾਲਾਂ ਤੋਂ ਗੁੱਸੇ ਸੀ? ਕੀ ਉਹਨਾਂ ਲੋਕਾਂ ਨਾਲ ਨਹੀਂ ਜਿਨ੍ਹਾਂ ਨੇ ਪਾਪ ਕੀਤਾ ਸੀ, ਜਿਨ੍ਹਾਂ ਦੇ ਸਰੀਰ ਉਜਾੜ ਵਿੱਚ ਨਾਸ਼ ਹੋ ਗਏ?
18ਅਤੇ ਪਰਮੇਸ਼ਵਰ ਨੇ ਕਿਸ ਦੇ ਨਾਲ ਸਹੁੰ ਖਾਧੀ ਸੀ ਕਿ ਉਹ ਪਰਮੇਸ਼ਵਰ ਦੇ ਆਰਾਮ ਵਿੱਚ ਕਦੇ ਨਹੀਂ ਦਾਖਲ ਹੋਣਗੇ ਉਹਨਾਂ ਨਾਲ ਜਿਹੜੇ ਅਣ-ਆਗਿਆਕਾਰੀ ਸਨ?