ਇਬਰਾਨੀਆਂ 3

ਜਿਵੇਂ ਬਚਨ ਵਿੱਚ ਕਿਹਾ ਗਿਆ ਹੈ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।”

Hebrews 3:15 (UKJV) While it is said, To day if all of you will hear his voice, harden not your hearts, as in the provocation.

13ਪਰ ਰੋਜ਼ਾਨਾ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਜਿੰਨਾ ਚਿਰ ਇਸ ਨੂੰ “ਅੱਜ” ਦਾ ਦਿਨ ਕਿਹਾ ਜਾਂਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੇ ਧੋਖੇ ਨਾਲ ਕਠੋਰ ਨਾ ਹੋਵੇ।

14ਅਸੀਂ ਮਸੀਹ ਵਿੱਚ ਸਾਂਝੀ ਹੋਣ ਲਈ ਆਏ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਅਸਲ ਵਿਸ਼ਵਾਸ ਨੂੰ ਅਖ਼ੀਰ ਤੱਕ ਦ੍ਰਿੜਤਾ ਨਾਲ ਫੜ੍ਹੀ ਰੱਖੀਏ।

15ਜਿਵੇਂ ਬਚਨ ਵਿੱਚ ਕਿਹਾ ਗਿਆ ਹੈ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।”

16ਉਹ ਕੌਣ ਸਨ ਜਿਨ੍ਹਾਂ ਨੇ ਸੁਣਿਆ ਅਤੇ ਬਗਾਵਤ ਕੀਤੀ? ਕੀ ਉਹ ਸਾਰੇ ਇਸਰਾਏਲੀ ਨਹੀਂ ਸਨ ਜਿਨ੍ਹਾਂ ਨੂੰ ਮੋਸ਼ੇਹ ਨੇ ਮਿਸਰ ਦੇਸ਼ ਵਿੱਚੋਂ ਬਾਹਰ ਕੱਢਿਆ ਸੀ?

17ਅਤੇ ਉਹ ਕਿਸ ਨਾਲ ਚਾਲੀ ਸਾਲਾਂ ਤੋਂ ਗੁੱਸੇ ਸੀ? ਕੀ ਉਹਨਾਂ ਲੋਕਾਂ ਨਾਲ ਨਹੀਂ ਜਿਨ੍ਹਾਂ ਨੇ ਪਾਪ ਕੀਤਾ ਸੀ, ਜਿਨ੍ਹਾਂ ਦੇ ਸਰੀਰ ਉਜਾੜ ਵਿੱਚ ਨਾਸ਼ ਹੋ ਗਏ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.