ਇਬਰਾਨੀਆਂ 3

ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹੈ ਅਤੇ ਅਸੀਂ ਉਸ ਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।

Hebrews 3:6 (UKJV) But Christ as a son over his own house; whose house are we, if we hold fast the confidence and the rejoicing of the hope firm unto the end.

4ਕਿਉਂਕਿ ਹਰ ਘਰ ਤਾਂ ਕਿਸੇ ਨਾ ਕਿਸੇ ਨੇ ਬਣਾਇਆ ਹੈ, ਪਰ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ।

5“ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਇੱਕ ਸੇਵਕ ਦੀ ਨਿਆਈਂ ਵਫ਼ਾਦਾਰ ਸੀ,” ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।

6ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹੈ ਅਤੇ ਅਸੀਂ ਉਸ ਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।

7ਇਸ ਲਈ, ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,

8ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਹਾਡੇ ਪੁਰਖਿਆਂ ਨੇ ਬਗਾਵਤ ਕੀਤੀ ਸੀ, ਉਜਾੜ ਵਿੱਚ ਪਰੀਖਿਆ ਦੇ ਸਮੇਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.