5“ਮੋਸ਼ੇਹ ਪਰਮੇਸ਼ਵਰ ਦੇ ਸਾਰੇ ਘਰ ਵਿੱਚ ਇੱਕ ਸੇਵਕ ਦੀ ਨਿਆਈਂ ਵਫ਼ਾਦਾਰ ਸੀ,” ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।
6ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹੈ ਅਤੇ ਅਸੀਂ ਉਸ ਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।
7ਇਸ ਲਈ, ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
8ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਹਾਡੇ ਪੁਰਖਿਆਂ ਨੇ ਬਗਾਵਤ ਕੀਤੀ ਸੀ, ਉਜਾੜ ਵਿੱਚ ਪਰੀਖਿਆ ਦੇ ਸਮੇਂ,
9ਜਿੱਥੇ ਤੁਹਾਡੇ ਪੁਰਖਿਆਂ ਨੇ ਚਾਲੀ ਸਾਲਾਂ ਤੱਕ, ਮੇਰੇ ਮਹਾਨ ਕੰਮਾਂ ਨੂੰ ਵੇਖਣ ਤੋਂ ਬਾਅਦ ਵੀ ਮੈਨੂੰ ਪਰਖਿਆ ਅਤੇ ਜਾਂਚਿਆ।