ਇਬਰਾਨੀਆਂ 5

ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਵਿੱਚ ਘਿਰਿਆ ਹੋਇਆ ਹੈ।

Hebrews 5:2 (UKJV) Who can have compassion on the ignorant, and on them that are out of the way; for that he himself also is compassed with infirmity.

1ਹਰ ਮਹਾਂ ਜਾਜਕ ਨੂੰ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਵਰ ਨਾਲ ਜੁੜੇ ਮਾਮਲਿਆਂ ਵਿੱਚ ਲੋਕਾਂ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਾਪਾਂ ਲਈ ਭੇਂਟਾਂ ਅਤੇ ਬਲੀਆਂ ਚੜ੍ਹਾਵੇ।

2ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਵਿੱਚ ਘਿਰਿਆ ਹੋਇਆ ਹੈ।

3ਇਹੀ ਕਾਰਨ ਹੈ ਕਿ ਉਸ ਨੂੰ ਲੋਕਾਂ ਦੇ ਪਾਪਾਂ ਨਾਲ-ਨਾਲ ਆਪਣੇ ਪਾਪਾਂ ਦੇ ਲਈ ਵੀ ਬਲੀਦਾਨ ਚੜ੍ਹਾਉਣੇ ਪੈਂਦੇ ਹਨ।

4ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ, ਪਰ ਜਦੋਂ ਤੱਕ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.