ਇਬਰਾਨੀਆਂ 5

ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ, ਪਰ ਜਦੋਂ ਤੱਕ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।

Hebrews 5:4 (UKJV) And no man takes this honour unto himself, but he that is called of God, as was Aaron.

2ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਵਿੱਚ ਘਿਰਿਆ ਹੋਇਆ ਹੈ।

3ਇਹੀ ਕਾਰਨ ਹੈ ਕਿ ਉਸ ਨੂੰ ਲੋਕਾਂ ਦੇ ਪਾਪਾਂ ਨਾਲ-ਨਾਲ ਆਪਣੇ ਪਾਪਾਂ ਦੇ ਲਈ ਵੀ ਬਲੀਦਾਨ ਚੜ੍ਹਾਉਣੇ ਪੈਂਦੇ ਹਨ।

4ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ, ਪਰ ਜਦੋਂ ਤੱਕ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।

5ਇਸੇ ਤਰ੍ਹਾਂ, ਮਸੀਹ ਨੇ ਆਪਣੇ ਆਪ ਲਈ ਮਹਾਂ ਜਾਜਕ ਬਣਨ ਦੀ ਵਡਿਆਈ ਨਹੀਂ ਲਈ। ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ, “ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।”

6ਅਤੇ ਪਰਮੇਸ਼ਵਰ ਬਚਨ ਵਿੱਚ ਇੱਕ ਦੂਸਰੀ ਥਾਂ ਤੇ ਆਖਦਾ ਹੈ, “ਤੂੰ ਮਲਕਿਸਿਦੇਕ ਦੀ ਪਦਵੀ ਅਨੁਸਾਰ, ਸਦਾ ਤੱਕ ਦਾ ਜਾਜਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.