ਇਬਰਾਨੀਆਂ 6

ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।

Hebrews 6:12 (UKJV) That all of you be not slothful, but followers of them who through faith and patience inherit the promises.

10ਪਰਮੇਸ਼ਵਰ ਅਨਿਆਈ ਨਹੀਂ ਹੈ; ਉਹ ਤੁਹਾਡੇ ਕੰਮ ਅਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਤੁਸੀਂ ਉਸ ਨੂੰ ਦਿਖਾਇਆ ਹੈ ਜਿਵੇਂ ਕਿ ਤੁਸੀਂ ਉਸ ਦੇ ਸੰਤਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੇ ਵੀ ਹੋ।

11ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ।

12ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।

13ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣਾ ਵਾਅਦਾ ਕੀਤਾ, ਕਿਉਂਕਿ ਉਸ ਦੇ ਲਈ ਸਹੁੰ ਚੁੱਕਣ ਵਾਲਾ ਕੋਈ ਉਸ ਤੋਂ ਵੱਡਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਆਪ ਦੀ ਸਹੁੰ ਖਾਧੀ,

14ਕਹਿੰਦਾ ਹੈ, “ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਅੰਸ ਨੂੰ ਵਧਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.