11ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ।
12ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।
13ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣਾ ਵਾਅਦਾ ਕੀਤਾ, ਕਿਉਂਕਿ ਉਸ ਦੇ ਲਈ ਸਹੁੰ ਚੁੱਕਣ ਵਾਲਾ ਕੋਈ ਉਸ ਤੋਂ ਵੱਡਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਆਪ ਦੀ ਸਹੁੰ ਖਾਧੀ,
14ਕਹਿੰਦਾ ਹੈ, “ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਅੰਸ ਨੂੰ ਵਧਾਵਾਂਗਾ।”
15ਅਤੇ ਇਸ ਲਈ ਧੀਰਜ ਨਾਲ ਉਡੀਕ ਕਰਨ ਤੋਂ ਬਾਅਦ, ਅਬਰਾਹਾਮ ਨੂੰ ਉਹ ਮਿਲਿਆ ਜੋ ਉਸ ਨਾਲ ਵਾਅਦਾ ਕੀਤਾ ਗਿਆ ਸੀ।