18ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।
19ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,
20ਜਿੱਥੇ ਸਾਡੇ ਅੱਗੇ-ਅੱਗੇ ਆਉਣ ਵਾਲਾ ਯਿਸ਼ੂ, ਸਾਡੀ ਤਰਫੋਂ ਦਾਖਲ ਹੋਇਆ ਹੈ। ਉਹ ਮਲਕਿਸਿਦੇਕ ਦੇ ਕ੍ਰਮ ਵਿੱਚ ਸਦਾ ਲਈ ਮਹਾਂ ਜਾਜਕ ਬਣ ਗਿਆ ਹੈ।