ਇਬਰਾਨੀਆਂ 6

ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,

Hebrews 6:19 (UKJV) Which hope we have as an anchor of the soul, both sure and steadfast, and which enters into that within the veil;

17ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਸਹੁੰ ਨਾਲ ਇਸ ਦੀ ਪੁਸ਼ਟੀ ਕੀਤੀ।

18ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।

19ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,

20ਜਿੱਥੇ ਸਾਡੇ ਅੱਗੇ-ਅੱਗੇ ਆਉਣ ਵਾਲਾ ਯਿਸ਼ੂ, ਸਾਡੀ ਤਰਫੋਂ ਦਾਖਲ ਹੋਇਆ ਹੈ। ਉਹ ਮਲਕਿਸਿਦੇਕ ਦੇ ਕ੍ਰਮ ਵਿੱਚ ਸਦਾ ਲਈ ਮਹਾਂ ਜਾਜਕ ਬਣ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.