ਇਬਰਾਨੀਆਂ 6

ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਸਹੁੰ ਨਾਲ ਇਸ ਦੀ ਪੁਸ਼ਟੀ ਕੀਤੀ।

Hebrews 6:17 (UKJV) Wherein God, willing more abundantly to show unto the heirs of promise the immutability of his counsel, confirmed it by an oath:

15ਅਤੇ ਇਸ ਲਈ ਧੀਰਜ ਨਾਲ ਉਡੀਕ ਕਰਨ ਤੋਂ ਬਾਅਦ, ਅਬਰਾਹਾਮ ਨੂੰ ਉਹ ਮਿਲਿਆ ਜੋ ਉਸ ਨਾਲ ਵਾਅਦਾ ਕੀਤਾ ਗਿਆ ਸੀ।

16ਲੋਕ ਕਿਸੇ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਸਹੁੰ ਉਹਨਾਂ ਦੇ ਝਗੜੇ ਦਾ ਫ਼ੈਸਲਾ ਕਰਦੀ ਹੈ ਅਤੇ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ।

17ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਸਹੁੰ ਨਾਲ ਇਸ ਦੀ ਪੁਸ਼ਟੀ ਕੀਤੀ।

18ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।

19ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.