10ਕਿਉਂਕਿ ਜਦੋਂ ਮਲਕਿਸਿਦੇਕ ਅਬਰਾਹਾਮ ਨੂੰ ਮਿਲਿਆ, ਲੇਵੀ ਅਜੇ ਵੀ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿੱਚ ਸੀ।
11ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ?
12ਕਿਉਂਕਿ ਜਦੋਂ ਜਾਜਕ ਦਾ ਪਦ ਬਦਲਿਆ ਜਾਂਦਾ ਹੈ, ਤਾਂ ਬਿਵਸਥਾ ਬਦਲਣਾ ਵੀ ਜ਼ਰੂਰੀ ਹੈ।
13ਉਹ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਇੱਕ ਵੱਖਰੇ ਗੋਤ ਨਾਲ ਸਬੰਧਤ ਹੈ, ਅਤੇ ਉਸ ਗੋਤ ਦੇ ਕਿਸੇ ਨੇ ਵੀ ਕਦੇ ਜਗਵੇਦੀ ਦੀ ਸੇਵਾ ਨਹੀਂ ਕੀਤੀ।
14ਕਿਉਂਕਿ ਇਹ ਸਪੱਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਗੋਤ ਤੋਂ ਆਇਆ ਸੀ, ਅਤੇ ਉਸ ਗੋਤ ਦੇ ਸੰਬੰਧ ਵਿੱਚ ਮੋਸ਼ੇਹ ਨੇ ਜਾਜਕਾਂ ਬਾਰੇ ਕੁਝ ਨਹੀਂ ਸੀ ਕਿਹਾ।