ਇਬਰਾਨੀਆਂ 7

(ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸ ਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।

Hebrews 7:19 (UKJV) For the law made nothing perfect, but the bringing in of a better hope did; by the which we draw nigh unto God.

17ਕਿਉਂਕਿ ਇਹ ਬਚਨ ਵਿੱਚ ਘੋਸ਼ਿਤ ਕੀਤਾ ਗਿਆ ਹੈ: “ਤੂੰ ਮਲਕਿਸਿਦੇਕ ਦੇ ਕ੍ਰਮ ਵਿੱਚ, ਸਦਾ ਤੱਕ ਦਾ ਜਾਜਕ ਹੈ।”

18ਪਹਿਲੇ ਨਿਯਮਾਂ ਨੂੰ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਕਮਜ਼ੋਰ ਅਤੇ ਨਿਸ਼ਫਲ ਸੀ।

19(ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸ ਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।

20ਅਤੇ ਇਹ ਸਹੁੰ ਤੋਂ ਬਿਨ੍ਹਾਂ ਨਹੀਂ ਹੋਇਆ ਸੀ! ਦੂਸਰੇ ਬਿਨ੍ਹਾਂ ਕਿਸੇ ਸਹੁੰ ਦੇ ਜਾਜਕ ਬਣ ਗਏ,

21ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸ ਨੂੰ ਕਿਹਾ: “ਪ੍ਰਭੂ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: ‘ਤੂੰ ਸਦਾ ਲਈ ਇੱਕ ਜਾਜਕ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.