18ਪਹਿਲੇ ਨਿਯਮਾਂ ਨੂੰ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਇਹ ਕਮਜ਼ੋਰ ਅਤੇ ਨਿਸ਼ਫਲ ਸੀ।
19(ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਬਣਾਇਆ), ਅਤੇ ਉਸ ਦੀ ਜਗ੍ਹਾ ਇੱਕ ਬਿਹਤਰ ਉਮੀਦ ਰੱਖੀ ਗਈ ਹੈ, ਜਿਸ ਦੁਆਰਾ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ।
20ਅਤੇ ਇਹ ਸਹੁੰ ਤੋਂ ਬਿਨ੍ਹਾਂ ਨਹੀਂ ਹੋਇਆ ਸੀ! ਦੂਸਰੇ ਬਿਨ੍ਹਾਂ ਕਿਸੇ ਸਹੁੰ ਦੇ ਜਾਜਕ ਬਣ ਗਏ,
21ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸ ਨੂੰ ਕਿਹਾ: “ਪ੍ਰਭੂ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: ‘ਤੂੰ ਸਦਾ ਲਈ ਇੱਕ ਜਾਜਕ ਹੈ।’ ”
22ਇਸ ਸਹੁੰ ਦੇ ਕਾਰਨ, ਯਿਸ਼ੂ ਇੱਕ ਬਿਹਤਰ ਵਾਚਾ ਦਾ ਜ਼ਿੰਮੇਵਾਰ ਬਣ ਗਿਆ ਹੈ।