7ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੇ ਨੂੰ ਵੱਡੇ ਦੁਆਰਾ ਅਸੀਸ ਦਿੱਤੀ ਜਾਂਦੀ ਹੈ।
8ਇੱਕ ਤਰਫ, ਦਸਵਾਂ ਹਿੱਸਾ ਉਹਨਾਂ ਲੋਕਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਜੋ ਮਰਨ ਵਾਲੇ ਹੋਣ; ਪਰ ਦੂਸਰੀ ਤਰਫ, ਮਲਕਿਸਿਦੇਕ ਦੁਆਰਾ ਜਿਸ ਬਾਰੇ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ।
9ਕੋਈ ਇਹ ਵੀ ਕਹਿ ਸਕਦਾ ਹੈ ਕਿ ਲੇਵੀ ਨੇ ਵੀ, ਜੋ ਦਸਵਾਂ ਹਿੱਸਾ ਇਕੱਠਾ ਕਰਦਾ ਹੈ, ਅਬਰਾਹਾਮ ਦੇ ਦੁਆਰਾ ਦਸਵੰਧ ਦਿੱਤਾ,
10ਕਿਉਂਕਿ ਜਦੋਂ ਮਲਕਿਸਿਦੇਕ ਅਬਰਾਹਾਮ ਨੂੰ ਮਿਲਿਆ, ਲੇਵੀ ਅਜੇ ਵੀ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿੱਚ ਸੀ।
11ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ?