ਇਬਰਾਨੀਆਂ 8

ਅਤੇ ਜੋ ਪਵਿੱਤਰ ਸਥਾਨ ਵਿੱਚ ਅਤੇ ਉਸ ਤੰਬੂ ਵਿੱਚ ਸੇਵਾ ਕਰਦਾ ਹੈ, ਜਿਸਦੀ ਸਥਾਪਨਾ ਮਨੁੱਖ ਦੁਆਰਾ ਨਹੀਂ ਬਲਕਿ ਪ੍ਰਭੂ ਦੁਆਰਾ ਕੀਤੀ ਗਈ ਹੈ।

Hebrews 8:2 (UKJV) A minister of the sanctuary, and of the true tabernacle, which the Lord pitched, and not man.

1ਹੁਣ ਜੋ ਅਸੀਂ ਕਹਿ ਰਹੇ ਹਾਂ, ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ: ਸਾਡੇ ਕੋਲ ਅਜਿਹਾ ਮਹਾਂ ਜਾਜਕ ਹੈ, ਜੋ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਸਿੰਘਾਸਣ ਦੇ ਸੱਜੇ ਹੱਥ ਬੈਠਾ ਹੈ,

2ਅਤੇ ਜੋ ਪਵਿੱਤਰ ਸਥਾਨ ਵਿੱਚ ਅਤੇ ਉਸ ਤੰਬੂ ਵਿੱਚ ਸੇਵਾ ਕਰਦਾ ਹੈ, ਜਿਸਦੀ ਸਥਾਪਨਾ ਮਨੁੱਖ ਦੁਆਰਾ ਨਹੀਂ ਬਲਕਿ ਪ੍ਰਭੂ ਦੁਆਰਾ ਕੀਤੀ ਗਈ ਹੈ।

3ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ।

4ਜੇ ਮਸੀਹ ਧਰਤੀ ਉੱਤੇ ਹੁੰਦਾ, ਤਾਂ ਉਹ ਜਾਜਕ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਜਾਜਕ ਹਨ ਜੋ ਬਿਵਸਥਾ ਅਨੁਸਾਰ ਭੇਂਟ ਚੜ੍ਹਾਉਣ ਲਈ ਨਿਯੁਕਤ ਕੀਤੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.