ਇਬਰਾਨੀਆਂ 8

ਇਹ ਉਸ ਵਾਚਾ ਵਰਗਾ ਨਹੀਂ ਹੋਵੇਗੀ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਉਣ ਲਈ ਉਹਨਾਂ ਦਾ ਹੱਥ ਫੜਿਆ ਸੀ, ਕਿਉਂਕਿ ਉਹ ਮੇਰੇ ਵਾਚਾ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ, ਅਤੇ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ, ਇਹ ਪ੍ਰਭੂ ਦਾ ਕਹਿਣਾ ਹੈ।

Hebrews 8:9 (UKJV) Not according to the covenant that I made with their fathers in the day when I took them by the hand to lead them out of the land of Egypt; because they continued not in my covenant, and I regarded them not, says the Lord.

7ਕਿਉਂਕਿ ਜੇ ਉਸ ਪਹਿਲੀ ਵਾਚਾ ਵਿੱਚ ਕੁਝ ਗਲਤ ਨਾ ਹੁੰਦਾ, ਤਾਂ ਕਿਸੇ ਦੂਸਰੀ ਵਾਚਾ ਦੀ ਭਾਲ ਨਹੀਂ ਕੀਤੀ ਜਾਣੀ ਸੀ।

8ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਵਿੱਚ ਦੋਸ਼ ਪਾਇਆ ਅਤੇ ਉਹਨਾਂ ਨੂੰ ਕਿਹਾ: “ਉਹ ਦਿਨ ਆ ਰਹੇ ਹਨ, ਪ੍ਰਭੂ ਦਾ ਵਾਕ ਹੈ, ਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵੀਂ ਵਾਚਾ ਬੰਨ੍ਹਾਂਗਾ।

9ਇਹ ਉਸ ਵਾਚਾ ਵਰਗਾ ਨਹੀਂ ਹੋਵੇਗੀ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਉਣ ਲਈ ਉਹਨਾਂ ਦਾ ਹੱਥ ਫੜਿਆ ਸੀ, ਕਿਉਂਕਿ ਉਹ ਮੇਰੇ ਵਾਚਾ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ, ਅਤੇ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ, ਇਹ ਪ੍ਰਭੂ ਦਾ ਕਹਿਣਾ ਹੈ।

10ਪਰਮੇਸ਼ਵਰ ਨੇ ਕਿਹਾ ਇਹ ਉਹ ਵਾਚਾ ਹੈ ਜੋ ਮੈਂ ਇਸਰਾਏਲ ਦੇ ਲੋਕਾਂ ਨਾਲ ਉਸ ਸਮੇਂ ਤੋਂ ਬਾਅਦ ਸਥਾਪਿਤ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।

11ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ, ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਪ੍ਰਭੂ ਨੂੰ ਜਾਣੋ,’ ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ, ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.