8ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ।
9ਇਹ ਬਾਹਰੀ ਤੰਬੂ ਵਰਤਮਾਨ ਸਮੇਂ ਲਈ ਉਧਾਰਨ ਦੇ ਕੇ ਇਹ ਦਰਸਾਉਂਦਾ ਹੈ ਕਿ ਭੇਂਟਾਂ ਤੇ ਬਲੀਆਂ ਜੋ ਜਾਜਕ ਦੁਆਰਾ ਚੜਾਈਆਂ ਜਾਂਦੀਆਂ ਸਨ, ਉਹ ਅਰਾਧਨਾ ਕਰਨ ਵਾਲੇ ਦੇ ਜ਼ਮੀਰ ਨੂੰ ਸ਼ੁੱਧ ਨਹੀਂ ਕਰ ਸਕਦੀ।
10ਇਹ ਸਿਰਫ ਖਾਣ-ਪੀਣ ਅਤੇ ਵੱਖੋ ਵੱਖਰੇ ਰਸਮੀ ਇਸ਼ਨਾਨ ਦੇ ਮਾਮਲੇ ਹਨ ਇਹ ਸਰੀਰ ਸੰਬਧੀ ਨਿਯਮ ਨਵੇਂ ਆਦੇਸ਼ ਦੇ ਲਾਗੂ ਹੋਣ ਤੱਕ ਹੀ ਜਾਰੀ ਸਨ।
11ਪਰ ਜਦੋਂ ਮਸੀਹ ਉਹਨਾਂ ਚੰਗੀਆਂ ਚੀਜ਼ਾਂ ਦਾ ਮਹਾਂ ਜਾਜਕ ਹੋ ਕੇ ਆਇਆ ਜੋ ਪਹਿਲਾਂ ਹੀ ਇੱਥੇ ਹਨ, ਉਹ ਇੱਕ ਵਿਸ਼ਾਲ ਅਤੇ ਵਧੇਰੇ ਸੰਪੂਰਨ ਡੇਰੇ ਵਿੱਚੋਂ ਲੰਘਿਆ ਜੋ ਮਨੁੱਖੀ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਰਥਾਤ ਇਸ ਸ੍ਰਿਸ਼ਟੀ ਦਾ ਹਿੱਸਾ ਨਹੀਂ ਹੈ।
12ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਰਾਹੀਂ ਦਾਖਲ ਨਹੀਂ ਹੋਇਆ; ਪਰ ਉਹ ਆਪਣੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਵਾਰ ਦਾਖਲ ਹੋਇਆ, ਇਸ ਤਰ੍ਹਾਂ ਸਦੀਪਕ ਛੁਟਕਾਰਾ ਪ੍ਰਾਪਤ ਹੋਇਆ।