ਇਬਰਾਨੀਆਂ 9

ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ।

Hebrews 9:8 (UKJV) The Holy Spirit this signifying, that the way into the holiest of all was not yet made manifest, while the first tabernacle was yet standing:

6ਸਾਰੀਆਂ ਚੀਜ਼ਾਂ ਨੂੰ ਇਸ ਪ੍ਰਕਾਰ ਪ੍ਰਬੰਧ ਕਰਨ ਤੋਂ ਬਾਅਦ ਜਦੋਂ ਜਾਜਕ ਹਰ ਸਮੇਂ ਬਾਹਰੀ ਤੰਬੂ ਵਿੱਚ ਆਪਣੀ ਸੇਵਕਾਈ ਲਈ ਪ੍ਰਵੇਸ਼ ਕਰਦਾ ਸੀ।

7ਪਰ ਕੇਵਲ ਮਹਾਂ ਜਾਜਕ ਹੀ ਬਲੀ ਕੀਤੇ ਜਾਨਵਰ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿੱਚ ਪ੍ਰਵੇਸ਼ ਕਰਦਾ ਸੀ ਅਤੇ ਉਹ ਵੀ ਸਿਰਫ ਸਾਲ ਵਿੱਚ ਇੱਕ ਹੀ ਵਾਰ, ਆਪਣੇ ਆਪ ਲਈ ਅਤੇ ਹੋਰ ਲੋਕਾਂ ਦੇ ਪਾਪਾਂ ਲਈ ਜੋ ਅਗਿਆਨਤਾ ਵਿੱਚ ਕੀਤੇ ਗਏ ਹੋਣ ਚੜ੍ਹਾਉਂਦਾ ਸੀ।

8ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ।

9ਇਹ ਬਾਹਰੀ ਤੰਬੂ ਵਰਤਮਾਨ ਸਮੇਂ ਲਈ ਉਧਾਰਨ ਦੇ ਕੇ ਇਹ ਦਰਸਾਉਂਦਾ ਹੈ ਕਿ ਭੇਂਟਾਂ ਤੇ ਬਲੀਆਂ ਜੋ ਜਾਜਕ ਦੁਆਰਾ ਚੜਾਈਆਂ ਜਾਂਦੀਆਂ ਸਨ, ਉਹ ਅਰਾਧਨਾ ਕਰਨ ਵਾਲੇ ਦੇ ਜ਼ਮੀਰ ਨੂੰ ਸ਼ੁੱਧ ਨਹੀਂ ਕਰ ਸਕਦੀ।

10ਇਹ ਸਿਰਫ ਖਾਣ-ਪੀਣ ਅਤੇ ਵੱਖੋ ਵੱਖਰੇ ਰਸਮੀ ਇਸ਼ਨਾਨ ਦੇ ਮਾਮਲੇ ਹਨ ਇਹ ਸਰੀਰ ਸੰਬਧੀ ਨਿਯਮ ਨਵੇਂ ਆਦੇਸ਼ ਦੇ ਲਾਗੂ ਹੋਣ ਤੱਕ ਹੀ ਜਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.