5ਸੰਦੂਕ ਦੇ ਉੱਪਰ ਤੇਜ ਨਾਲ ਭਰੇ ਹੋਏ ਕਰੂਬੀ ਸਨ ਜਿਹੜੇ ਕਿਰਪਾ ਦੇ ਆਸਨ ਨੂੰ ਢੱਕ ਕੇ ਰੱਖਦੇ ਸੀ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਿਸਤਾਰ ਵਿੱਚ ਬਿਆਨ ਕਰਨ ਦਾ ਹੁਣ ਸਮਾਂ ਨਹੀਂ ਹੈ।
6ਸਾਰੀਆਂ ਚੀਜ਼ਾਂ ਨੂੰ ਇਸ ਪ੍ਰਕਾਰ ਪ੍ਰਬੰਧ ਕਰਨ ਤੋਂ ਬਾਅਦ ਜਦੋਂ ਜਾਜਕ ਹਰ ਸਮੇਂ ਬਾਹਰੀ ਤੰਬੂ ਵਿੱਚ ਆਪਣੀ ਸੇਵਕਾਈ ਲਈ ਪ੍ਰਵੇਸ਼ ਕਰਦਾ ਸੀ।
7ਪਰ ਕੇਵਲ ਮਹਾਂ ਜਾਜਕ ਹੀ ਬਲੀ ਕੀਤੇ ਜਾਨਵਰ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿੱਚ ਪ੍ਰਵੇਸ਼ ਕਰਦਾ ਸੀ ਅਤੇ ਉਹ ਵੀ ਸਿਰਫ ਸਾਲ ਵਿੱਚ ਇੱਕ ਹੀ ਵਾਰ, ਆਪਣੇ ਆਪ ਲਈ ਅਤੇ ਹੋਰ ਲੋਕਾਂ ਦੇ ਪਾਪਾਂ ਲਈ ਜੋ ਅਗਿਆਨਤਾ ਵਿੱਚ ਕੀਤੇ ਗਏ ਹੋਣ ਚੜ੍ਹਾਉਂਦਾ ਸੀ।
8ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ।
9ਇਹ ਬਾਹਰੀ ਤੰਬੂ ਵਰਤਮਾਨ ਸਮੇਂ ਲਈ ਉਧਾਰਨ ਦੇ ਕੇ ਇਹ ਦਰਸਾਉਂਦਾ ਹੈ ਕਿ ਭੇਂਟਾਂ ਤੇ ਬਲੀਆਂ ਜੋ ਜਾਜਕ ਦੁਆਰਾ ਚੜਾਈਆਂ ਜਾਂਦੀਆਂ ਸਨ, ਉਹ ਅਰਾਧਨਾ ਕਰਨ ਵਾਲੇ ਦੇ ਜ਼ਮੀਰ ਨੂੰ ਸ਼ੁੱਧ ਨਹੀਂ ਕਰ ਸਕਦੀ।