16ਵਸੀਅਤ ਦੇ ਮਾਮਲੇ ਵਿੱਚ ਵੀ ਇਸ ਨੂੰ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਜ਼ਰੂਰੀ ਹੈ।
17ਕਿਉਂਕਿ ਵਸੀਅਤ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ; ਇਹ ਓਦੋਂ ਤੱਕ ਪ੍ਰਭਾਵਸ਼ਾਲੀ ਨਹੀਂ ਹੁੰਦਾ ਜਦੋਂ ਤੱਕ ਕਿ ਜਿਸ ਨੇ ਇਸ ਨੂੰ ਬਣਾਇਆ ਹੈ ਉਹ ਜੀਉਂਦਾ ਹੈ।
18ਇਹੀ ਕਾਰਨ ਹੈ ਕਿ ਪਹਿਲੀ ਵਾਚਾ ਖੂਨ ਦੇ ਬਿਨ੍ਹਾਂ ਪ੍ਰਭਾਵ ਨਹੀਂ ਪਾ ਸਕੀ।
19ਜਦੋਂ ਮੋਸ਼ੇਹ ਨੇ ਸਾਰੇ ਲੋਕਾਂ ਨੂੰ ਬਿਵਸਥਾ ਦੇ ਹਰ ਨਿਯਮ ਦਾ ਐਲਾਨ ਕਰ ਦਿੱਤਾ, ਉਸ ਨੇ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਲਿਆ ਜਿਸ ਨੂੰ ਪਾਣੀ ਅਤੇ ਲਾਲ ਰੰਗ ਦੀ ਉੱਨ ਅਤੇ ਜ਼ੈਫ਼ੇ ਦੀਆਂ ਟਹਿਣੀਆਂ ਦੇ ਨਾਲ, ਸਾਰੇ ਲੋਕਾਂ ਉੱਤੇ ਛਿੜਕਿਆ।
20ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”