ਇਬਰਾਨੀਆਂ 9

ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”

Hebrews 9:20 (UKJV) Saying, This is the blood of the testament which God has commanded with authority unto you.

18ਇਹੀ ਕਾਰਨ ਹੈ ਕਿ ਪਹਿਲੀ ਵਾਚਾ ਖੂਨ ਦੇ ਬਿਨ੍ਹਾਂ ਪ੍ਰਭਾਵ ਨਹੀਂ ਪਾ ਸਕੀ।

19ਜਦੋਂ ਮੋਸ਼ੇਹ ਨੇ ਸਾਰੇ ਲੋਕਾਂ ਨੂੰ ਬਿਵਸਥਾ ਦੇ ਹਰ ਨਿਯਮ ਦਾ ਐਲਾਨ ਕਰ ਦਿੱਤਾ, ਉਸ ਨੇ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਲਿਆ ਜਿਸ ਨੂੰ ਪਾਣੀ ਅਤੇ ਲਾਲ ਰੰਗ ਦੀ ਉੱਨ ਅਤੇ ਜ਼ੈਫ਼ੇ ਦੀਆਂ ਟਹਿਣੀਆਂ ਦੇ ਨਾਲ, ਸਾਰੇ ਲੋਕਾਂ ਉੱਤੇ ਛਿੜਕਿਆ।

20ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”

21ਇਸੇ ਤਰ੍ਹਾਂ, ਉਸ ਨੇ ਤੰਬੂ ਅਤੇ ਇਸ ਦੀਆਂ ਰਸਮਾਂ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਉੱਤੇ ਲਹੂ ਛਿੜਕਿਆ।

22ਦਰਅਸਲ, ਬਿਵਸਥਾ ਦੀ ਮੰਗ ਹੈ ਕਿ ਲਗਭਗ ਹਰ ਚੀਜ਼ ਨੂੰ ਖੂਨ ਨਾਲ ਸ਼ੁੱਧ ਕੀਤਾ ਜਾਵੇ, ਅਤੇ ਖੂਨ ਵਹਾਏ ਬਗੈਰ ਕੋਈ ਮਾਫ਼ੀ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.