20ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”
21ਇਸੇ ਤਰ੍ਹਾਂ, ਉਸ ਨੇ ਤੰਬੂ ਅਤੇ ਇਸ ਦੀਆਂ ਰਸਮਾਂ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਉੱਤੇ ਲਹੂ ਛਿੜਕਿਆ।
22ਦਰਅਸਲ, ਬਿਵਸਥਾ ਦੀ ਮੰਗ ਹੈ ਕਿ ਲਗਭਗ ਹਰ ਚੀਜ਼ ਨੂੰ ਖੂਨ ਨਾਲ ਸ਼ੁੱਧ ਕੀਤਾ ਜਾਵੇ, ਅਤੇ ਖੂਨ ਵਹਾਏ ਬਗੈਰ ਕੋਈ ਮਾਫ਼ੀ ਨਹੀਂ ਹੈ।
23ਇਹ ਜ਼ਰੂਰੀ ਸੀ ਕਿ ਸਵਰਗੀ ਚੀਜ਼ਾਂ ਦੇ ਨਮੂਨਿਆਂ ਨੂੰ ਇਨ੍ਹਾਂ ਬਲੀਦਾਨਾਂ ਨਾਲ ਸ਼ੁੱਧ ਕੀਤਾ ਜਾਏ, ਪਰ ਸਵਰਗੀ ਚੀਜ਼ਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨ ਨਾਲ ਸ਼ੁੱਧ ਕੀਤੀਆਂ ਜਾਣ।
24ਕਿਉਂਕਿ ਮਸੀਹ ਮਨੁੱਖੀ ਹੱਥਾਂ ਨਾਲ ਬਣੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਇਆ ਜੋ ਅਸਲ ਦੀ ਨਕਲ ਸੀ; ਸਗੋਂ ਸਵਰਗ ਵਿੱਚ ਗਿਆ ਕਿ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪੇਸ਼ ਹੋਵੇ।