ਇਬਰਾਨੀਆਂ 9

ਨਾ ਹੀ ਮਸੀਹ ਆਪਣੇ ਆਪ ਨੂੰ ਵਾਰ-ਵਾਰ ਪੇਸ਼ ਕਰਨ ਲਈ ਸਵਰਗ ਵਿੱਚ ਦਾਖਲ ਹੋਇਆ, ਜਿਸ ਤਰ੍ਹਾਂ ਮਹਾਂ ਜਾਜਕ ਹਰ ਸਾਲ ਅੱਤ ਪਵਿੱਤਰ ਸਥਾਨ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਹੈ ਜੋ ਉਸ ਦਾ ਆਪਣਾ ਨਹੀਂ ਹੁੰਦਾ ਸੀ।

Hebrews 9:25 (UKJV) Nor yet that he should offer himself often, as the high priest enters into the holy place every year with blood of others;

23ਇਹ ਜ਼ਰੂਰੀ ਸੀ ਕਿ ਸਵਰਗੀ ਚੀਜ਼ਾਂ ਦੇ ਨਮੂਨਿਆਂ ਨੂੰ ਇਨ੍ਹਾਂ ਬਲੀਦਾਨਾਂ ਨਾਲ ਸ਼ੁੱਧ ਕੀਤਾ ਜਾਏ, ਪਰ ਸਵਰਗੀ ਚੀਜ਼ਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨ ਨਾਲ ਸ਼ੁੱਧ ਕੀਤੀਆਂ ਜਾਣ।

24ਕਿਉਂਕਿ ਮਸੀਹ ਮਨੁੱਖੀ ਹੱਥਾਂ ਨਾਲ ਬਣੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਇਆ ਜੋ ਅਸਲ ਦੀ ਨਕਲ ਸੀ; ਸਗੋਂ ਸਵਰਗ ਵਿੱਚ ਗਿਆ ਕਿ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪੇਸ਼ ਹੋਵੇ।

25ਨਾ ਹੀ ਮਸੀਹ ਆਪਣੇ ਆਪ ਨੂੰ ਵਾਰ-ਵਾਰ ਪੇਸ਼ ਕਰਨ ਲਈ ਸਵਰਗ ਵਿੱਚ ਦਾਖਲ ਹੋਇਆ, ਜਿਸ ਤਰ੍ਹਾਂ ਮਹਾਂ ਜਾਜਕ ਹਰ ਸਾਲ ਅੱਤ ਪਵਿੱਤਰ ਸਥਾਨ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਹੈ ਜੋ ਉਸ ਦਾ ਆਪਣਾ ਨਹੀਂ ਹੁੰਦਾ ਸੀ।

26ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਸਿਰਜਣ ਤੋਂ ਲੈ ਕੇ ਕਈ ਵਾਰ ਦੁੱਖ ਝੱਲਣੇ ਪੈਂਦੇ। ਪਰ ਹੁਣ ਯੁੱਗਾਂ ਦੇ ਅੰਤ ਵਿੱਚ ਮਸੀਹ ਇੱਕੋ ਵਾਰ ਪ੍ਰਗਟ ਹੋਇਆ ਹੈ ਕਿ ਆਪਣੇ ਆਪ ਨੂੰ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ।

27ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.