1ਪਹਿਲੀ ਵਾਚਾ ਵਿੱਚ ਪਰਮੇਸ਼ਵਰ ਦੀ ਅਰਾਧਨਾ ਅਤੇ ਸੰਸਾਰਿਕ ਪਵਿੱਤਰ ਸਥਾਨ ਵਾਸਤੇ ਨਿਯਮ ਦਿੱਤੇ ਗਏ ਸਨ।
2ਇੱਕ ਤੰਬੂ ਬਣਾਇਆ ਗਿਆ ਸੀ। ਜਿਸ ਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।
3ਦੂਸਰੇ ਪਰਦੇ ਦੇ ਪਿੱਛੇ ਇੱਕ ਕਮਰਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,
4ਜਿੱਥੇ ਧੂਪ ਲਈ ਸੋਨੇ ਦੀ ਵੇਦੀ ਸੀ ਅਤੇ ਸੋਨੇ ਨਾਲ ਮੜ੍ਹਿਆ ਹੋਇਆ ਵਾਚਾ ਦਾ ਸੰਦੂਕ ਸੀ। ਇਸ ਵਾਚਾ ਦੇ ਸੰਦੂਕ ਵਿੱਚ ਸੋਨੇ ਦਾ ਬਰਤਨ ਮੰਨੇ ਨਾਲ ਭਰਿਆ ਹੋਇਆ, ਹਾਰੋਨ ਦੀ ਲਾਠੀ ਜਿਹੜੀ ਹਮੇਸ਼ਾ ਕੋਮਲ ਪੱਤਿਆਂ ਨਾਲ ਭਰੀ ਰਹਿੰਦੀ ਹੈ ਅਤੇ ਪੱਥਰ ਨਾਲ ਬਣੀਆਂ ਵਾਚਾ ਦੀ ਪੱਟੀਆਂ ਸਨ।
5ਸੰਦੂਕ ਦੇ ਉੱਪਰ ਤੇਜ ਨਾਲ ਭਰੇ ਹੋਏ ਕਰੂਬੀ ਸਨ ਜਿਹੜੇ ਕਿਰਪਾ ਦੇ ਆਸਨ ਨੂੰ ਢੱਕ ਕੇ ਰੱਖਦੇ ਸੀ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਿਸਤਾਰ ਵਿੱਚ ਬਿਆਨ ਕਰਨ ਦਾ ਹੁਣ ਸਮਾਂ ਨਹੀਂ ਹੈ।