1ਪਹਿਲੀ ਵਾਚਾ ਵਿੱਚ ਪਰਮੇਸ਼ਵਰ ਦੀ ਅਰਾਧਨਾ ਅਤੇ ਸੰਸਾਰਿਕ ਪਵਿੱਤਰ ਸਥਾਨ ਵਾਸਤੇ ਨਿਯਮ ਦਿੱਤੇ ਗਏ ਸਨ।
2ਇੱਕ ਤੰਬੂ ਬਣਾਇਆ ਗਿਆ ਸੀ। ਜਿਸ ਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।
3ਦੂਸਰੇ ਪਰਦੇ ਦੇ ਪਿੱਛੇ ਇੱਕ ਕਮਰਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,