ਹੋਸ਼ੇਆ 1

ਯਾਹਵੇਹ ਦਾ ਬਚਨ ਜੋ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਅਤੇ ਇਸਰਾਏਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਰਾਜ ਵਿੱਚ ਆਇਆ।

Hosea 1:1 (UKJV) The word of the LORD that came unto Hosea, the son of Beeri, in the days of Uzziah, Jotham, Ahaz, and Hezekiah, kings of Judah, and in the days of Jeroboam the son of Joash, king of Israel.

1ਯਾਹਵੇਹ ਦਾ ਬਚਨ ਜੋ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਅਤੇ ਇਸਰਾਏਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਰਾਜ ਵਿੱਚ ਆਇਆ।

2ਜਦੋਂ ਯਾਹਵੇਹ ਨੇ ਹੋਸ਼ੇਆ ਦੇ ਰਾਹੀਂ ਬੋਲਣਾ ਸ਼ੁਰੂ ਕੀਤਾ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਜਾ, ਇੱਕ ਵਿਭਚਾਰੀ ਔਰਤ ਨਾਲ ਵਿਆਹ ਕਰ ਅਤੇ ਉਸ ਦੇ ਬੱਚੇ ਪੈਦਾ ਕਰ। ਕਿਉਂਕਿ ਇੱਕ ਵਿਭਚਾਰੀ ਪਤਨੀ ਵਾਂਗ ਇਹ ਧਰਤੀ ਯਾਹਵੇਹ ਲਈ ਬੇਵਫ਼ਾਈ ਦੀ ਦੋਸ਼ੀ ਹੈ।”

3ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.