ਹੋਸ਼ੇਆ 1

ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।

Hosea 1:3 (UKJV) So he went and took Gomer the daughter of Diblaim; which conceived, and bare him a son.

1ਯਾਹਵੇਹ ਦਾ ਬਚਨ ਜੋ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਅਤੇ ਇਸਰਾਏਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਰਾਜ ਵਿੱਚ ਆਇਆ।

2ਜਦੋਂ ਯਾਹਵੇਹ ਨੇ ਹੋਸ਼ੇਆ ਦੇ ਰਾਹੀਂ ਬੋਲਣਾ ਸ਼ੁਰੂ ਕੀਤਾ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਜਾ, ਇੱਕ ਵਿਭਚਾਰੀ ਔਰਤ ਨਾਲ ਵਿਆਹ ਕਰ ਅਤੇ ਉਸ ਦੇ ਬੱਚੇ ਪੈਦਾ ਕਰ। ਕਿਉਂਕਿ ਇੱਕ ਵਿਭਚਾਰੀ ਪਤਨੀ ਵਾਂਗ ਇਹ ਧਰਤੀ ਯਾਹਵੇਹ ਲਈ ਬੇਵਫ਼ਾਈ ਦੀ ਦੋਸ਼ੀ ਹੈ।”

3ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।

4ਫਿਰ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਨੂੰ ਯਿਜ਼ਰਏਲ ਆਖ ਕਿਉਂ ਜੋ ਮੈਂ ਯੇਹੂ ਦੇ ਘਰਾਣੇ ਨੂੰ ਯਿਜ਼ਰਏਲ ਵਿੱਚ ਹੋਏ ਕਤਲੇਆਮ ਦੀ ਸਜ਼ਾ ਦੇਵਾਂਗਾ ਅਤੇ ਇਸਰਾਏਲ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ।

5ਉਸ ਦਿਨ ਮੈਂ ਯਿਜ਼ਰਏਲ ਦੀ ਵਾਦੀ ਵਿੱਚ ਇਸਰਾਏਲ ਦਾ ਧਣੁੱਖ ਤੋੜ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.