3ਸੋ ਉਸ ਨੇ ਦਿਬਲਾਇਮ ਦੀ ਧੀ ਗੋਮਰ ਨਾਲ ਵਿਆਹ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ।
4ਫਿਰ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਨੂੰ ਯਿਜ਼ਰਏਲ ਆਖ ਕਿਉਂ ਜੋ ਮੈਂ ਯੇਹੂ ਦੇ ਘਰਾਣੇ ਨੂੰ ਯਿਜ਼ਰਏਲ ਵਿੱਚ ਹੋਏ ਕਤਲੇਆਮ ਦੀ ਸਜ਼ਾ ਦੇਵਾਂਗਾ ਅਤੇ ਇਸਰਾਏਲ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ।
5ਉਸ ਦਿਨ ਮੈਂ ਯਿਜ਼ਰਏਲ ਦੀ ਵਾਦੀ ਵਿੱਚ ਇਸਰਾਏਲ ਦਾ ਧਣੁੱਖ ਤੋੜ ਦਿਆਂਗਾ।”
6ਗੋਮਰ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ। ਤਦ ਯਾਹਵੇਹ ਨੇ ਹੋਸ਼ੇਆ ਨੂੰ ਕਿਹਾ, “ਉਸ ਦਾ ਨਾਮ ਲੋ-ਰੁਹਾਮਾਹ ਰੱਖ, ਕਿਉਂਕਿ ਮੈਂ ਹੁਣ ਇਸਰਾਏਲ ਨੂੰ ਪਿਆਰ ਨਹੀਂ ਕਰਾਂਗਾ, ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂ।
7ਪਰ ਮੈਂ ਯਹੂਦਾਹ ਦੇ ਘਰਾਣੇ ਨੂੰ ਪਿਆਰ ਕਰਾਂਗਾ; ਅਤੇ ਮੈਂ ਉਨ੍ਹਾਂ ਨੂੰ ਧਣੁੱਖ, ਤਲਵਾਰ ਜਾਂ ਲੜਾਈ, ਜਾਂ ਘੋੜਿਆਂ ਅਤੇ ਘੋੜਸਵਾਰਾਂ ਦੁਆਰਾ ਨਹੀਂ ਬਚਾਵਾਂਗਾ, ਪਰ ਮੈਂ ਉਨ੍ਹਾਂ ਦਾ ਯਾਹਵੇਹ ਪਰਮੇਸ਼ਵਰ ਉਨ੍ਹਾਂ ਨੂੰ ਬਚਾਵਾਂਗਾ।”