ਹੋਸ਼ੇਆ 10

ਆਪਣੇ ਲਈ ਧਰਮ ਬੀਜੋ, ਅਟੱਲ ਪਿਆਰ ਦਾ ਫਲ ਵੱਢੋ, ਅਤੇ ਆਪਣੀ ਵਾਹੀ ਹੋਈ ਜ਼ਮੀਨ ਨੂੰ ਤੋੜੋ। ਕਿਉਂਕਿ ਇਹ ਯਾਹਵੇਹ ਨੂੰ ਭਾਲਣ ਦਾ ਸਮਾਂ ਹੈ, ਜਦੋਂ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਆਪਣੀ ਧਾਰਮਿਕਤਾ ਦਾ ਪ੍ਰਦਰਸ਼ਨ ਕਰੇ।

Hosea 10:12 (UKJV) Sow to yourselves in righteousness, reap in mercy; break up your fallow ground: for it is time to seek the LORD, till he comes and rain righteousness upon you.

10ਜਦੋਂ ਮੈਂ ਚਾਹਾਂਗਾ, ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ; ਕੌਮਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਉਹਨਾਂ ਦੇ ਦੋਹਰੇ ਪਾਪ ਦੇ ਬੰਧਨ ਵਿੱਚ ਪਾਉਣ ਲਈ।

11ਇਫ਼ਰਾਈਮ ਇੱਕ ਚੰਗੇ ਵੱਗਣ ਵਾਲੇ ਵੱਛੇ ਦੀ ਤਰ੍ਹਾਂ ਸੀ, ਜੋ ਪਿੜ ਨੂੰ ਪਿਆਰ ਕਰਦੀ ਹੈ; ਇਸ ਲਈ ਮੈਂ ਇੱਕ ਜੂਲਾ, ਉਸ ਦੀ ਚੰਗੀ ਗਰਦਨ ਉੱਤੇ ਪਾਵਾਂਗਾ। ਮੈਂ ਇਫ਼ਰਾਈਮ ਨੂੰ ਚਲਾਵਾਂਗਾ, ਯਹੂਦਾਹ ਨੂੰ ਹਲ ਵਾਹੁਣਾ ਚਾਹੀਦਾ ਹੈ, ਅਤੇ ਯਾਕੋਬ ਨੂੰ ਜ਼ਮੀਨ ਨੂੰ ਤੋੜਨਾ ਚਾਹੀਦਾ ਹੈ।

12ਆਪਣੇ ਲਈ ਧਰਮ ਬੀਜੋ, ਅਟੱਲ ਪਿਆਰ ਦਾ ਫਲ ਵੱਢੋ, ਅਤੇ ਆਪਣੀ ਵਾਹੀ ਹੋਈ ਜ਼ਮੀਨ ਨੂੰ ਤੋੜੋ। ਕਿਉਂਕਿ ਇਹ ਯਾਹਵੇਹ ਨੂੰ ਭਾਲਣ ਦਾ ਸਮਾਂ ਹੈ, ਜਦੋਂ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਆਪਣੀ ਧਾਰਮਿਕਤਾ ਦਾ ਪ੍ਰਦਰਸ਼ਨ ਕਰੇ।

13ਪਰ ਤੁਸੀਂ ਬੁਰਿਆਈ ਬੀਜੀ ਹੈ, ਤੁਸੀਂ ਬਦੀ ਦੀ ਵੱਢੀ ਹੈ, ਤੁਸੀਂ ਧੋਖੇ ਦਾ ਫਲ ਖਾ ਲਿਆ ਹੈ। ਕਿਉਂਕਿ ਤੁਸੀਂ ਆਪਣੀ ਤਾਕਤ ਅਤੇ ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਨਿਰਭਰ ਕੀਤਾ ਹੈ,

14ਤੁਹਾਡੇ ਲੋਕਾਂ ਦੇ ਵਿਰੁੱਧ ਲੜਾਈ ਦੀ ਗਰਜ ਉੱਠੇਗੀ, ਤਾਂ ਜੋ ਤੁਹਾਡੇ ਸਾਰੇ ਕਿਲ੍ਹੇ ਤਬਾਹ ਹੋ ਜਾਣਗੇ, ਜਿਵੇਂ ਸ਼ਲਮਾਨ ਨੇ ਬੇਥ ਅਰਬੇਲ ਨੂੰ ਤਬਾਹ ਕੀਤਾ ਸੀ। ਅਰਬੇਲ ਲੜਾਈ ਦੇ ਦਿਨ, ਜਦੋਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.