ਹੋਸ਼ੇਆ 10

ਤੁਹਾਡੇ ਲੋਕਾਂ ਦੇ ਵਿਰੁੱਧ ਲੜਾਈ ਦੀ ਗਰਜ ਉੱਠੇਗੀ, ਤਾਂ ਜੋ ਤੁਹਾਡੇ ਸਾਰੇ ਕਿਲ੍ਹੇ ਤਬਾਹ ਹੋ ਜਾਣਗੇ, ਜਿਵੇਂ ਸ਼ਲਮਾਨ ਨੇ ਬੇਥ ਅਰਬੇਲ ਨੂੰ ਤਬਾਹ ਕੀਤਾ ਸੀ। ਅਰਬੇਲ ਲੜਾਈ ਦੇ ਦਿਨ, ਜਦੋਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਸੀ।

Hosea 10:14 (UKJV) Therefore shall a tumult arise among your people, and all your fortresses shall be spoiled, as Shalman spoiled Betharbel in the day of battle: the mother was dashed in pieces upon her children.

12ਆਪਣੇ ਲਈ ਧਰਮ ਬੀਜੋ, ਅਟੱਲ ਪਿਆਰ ਦਾ ਫਲ ਵੱਢੋ, ਅਤੇ ਆਪਣੀ ਵਾਹੀ ਹੋਈ ਜ਼ਮੀਨ ਨੂੰ ਤੋੜੋ। ਕਿਉਂਕਿ ਇਹ ਯਾਹਵੇਹ ਨੂੰ ਭਾਲਣ ਦਾ ਸਮਾਂ ਹੈ, ਜਦੋਂ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਆਪਣੀ ਧਾਰਮਿਕਤਾ ਦਾ ਪ੍ਰਦਰਸ਼ਨ ਕਰੇ।

13ਪਰ ਤੁਸੀਂ ਬੁਰਿਆਈ ਬੀਜੀ ਹੈ, ਤੁਸੀਂ ਬਦੀ ਦੀ ਵੱਢੀ ਹੈ, ਤੁਸੀਂ ਧੋਖੇ ਦਾ ਫਲ ਖਾ ਲਿਆ ਹੈ। ਕਿਉਂਕਿ ਤੁਸੀਂ ਆਪਣੀ ਤਾਕਤ ਅਤੇ ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਨਿਰਭਰ ਕੀਤਾ ਹੈ,

14ਤੁਹਾਡੇ ਲੋਕਾਂ ਦੇ ਵਿਰੁੱਧ ਲੜਾਈ ਦੀ ਗਰਜ ਉੱਠੇਗੀ, ਤਾਂ ਜੋ ਤੁਹਾਡੇ ਸਾਰੇ ਕਿਲ੍ਹੇ ਤਬਾਹ ਹੋ ਜਾਣਗੇ, ਜਿਵੇਂ ਸ਼ਲਮਾਨ ਨੇ ਬੇਥ ਅਰਬੇਲ ਨੂੰ ਤਬਾਹ ਕੀਤਾ ਸੀ। ਅਰਬੇਲ ਲੜਾਈ ਦੇ ਦਿਨ, ਜਦੋਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਸੀ।

15ਹੇ ਬੈਤਏਲ, ਤੇਰੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਕਿਉਂ ਜੋ ਤੇਰੀ ਬੁਰਿਆਈ ਵੱਡੀ ਹੈ। ਜਦੋਂ ਉਹ ਦਿਨ ਚੜ੍ਹੇਗਾ, ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.