ਹੋਸ਼ੇਆ 14

ਲੋਕ ਫੇਰ ਉਸ ਦੀ ਛਾਂ ਵਿੱਚ ਵੱਸਣਗੇ। ਉਹ ਦਾਣੇ ਵਾਂਗ ਉੱਗਣਗੇ, ਉਹ ਵੇਲ ਵਾਂਗ ਖਿੜਨਗੇ, ਇਸਰਾਏਲ ਦੀ ਪ੍ਰਸਿੱਧੀ ਲਬਾਨੋਨ ਦੀ ਮੈ ਵਰਗੀ ਹੋਵੇਗੀ।

Hosea 14:7 (UKJV) They that dwell under his shadow shall return; they shall revive as the corn, and grow as the vine: the scent thereof shall be as the wine of Lebanon.

5ਮੈਂ ਇਸਰਾਏਲ ਲਈ ਤ੍ਰੇਲ ਵਰਗਾ ਹੋਵਾਂਗਾ। ਉਹ ਸੋਸਨ ਵਾਂਗ ਖਿੜੇਗਾ। ਲਬਾਨੋਨ ਦੇ ਦਿਆਰ ਵਾਂਗ ਉਹ ਆਪਣੀਆਂ ਜੜ੍ਹਾਂ ਨੂੰ ਹੇਠਾਂ ਸੁੱਟੇਗਾ।

6ਉਸ ਦੀਆਂ ਟਹਿਣੀਆਂ ਵਧਣਗੀਆਂ। ਉਹ ਦੀ ਸ਼ਾਨ ਜ਼ੈਤੂਨ ਦੇ ਬਿਰਛ ਵਰਗੀ ਹੋਵੇਗੀ, ਉਸਦੀ ਖੁਸ਼ਬੂ ਲਬਾਨੋਨ ਦੇ ਦਿਆਰ ਵਰਗੀ ਹੈ।

7ਲੋਕ ਫੇਰ ਉਸ ਦੀ ਛਾਂ ਵਿੱਚ ਵੱਸਣਗੇ। ਉਹ ਦਾਣੇ ਵਾਂਗ ਉੱਗਣਗੇ, ਉਹ ਵੇਲ ਵਾਂਗ ਖਿੜਨਗੇ, ਇਸਰਾਏਲ ਦੀ ਪ੍ਰਸਿੱਧੀ ਲਬਾਨੋਨ ਦੀ ਮੈ ਵਰਗੀ ਹੋਵੇਗੀ।

8ਇਫ਼ਰਾਈਮ, ਮੂਰਤੀਆਂ ਨਾਲ ਹੋਰ ਕੀ ਲੈਣਾ ਹੈ? ਮੈਂ ਉਸਨੂੰ ਉੱਤਰ ਦਿਆਂਗਾ ਅਤੇ ਉਸਦੀ ਦੇਖਭਾਲ ਕਰਾਂਗਾ। ਮੈਂ ਇੱਕ ਵਧਦੇ ਫੁੱਲ ਵਰਗਾ ਹਾਂ; ਤੇਰਾ ਫਲ ਮੇਰੇ ਵੱਲੋਂ ਆਉਂਦਾ ਹੈ।”

9ਬੁੱਧਵਾਨ ਕੌਣ ਹੈ? ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਕਰਵਾਇਆ ਜਾਵੇ। ਸਮਝਦਾਰ ਕੌਣ ਹੈ? ਉਨ੍ਹਾਂ ਨੂੰ ਸਮਝਣ ਦਿਓ। ਯਾਹਵੇਹ ਦੇ ਮਾਰਗ ਸਹੀ ਹਨ; ਧਰਮੀ ਉਨ੍ਹਾਂ ਵਿੱਚ ਚੱਲਦੇ ਹਨ, ਪਰ ਬਾਗੀ ਉਨ੍ਹਾਂ ਵਿੱਚ ਠੋਕਰ ਖਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.