3ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ। ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ। ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’ ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ, ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”
4“ਮੈਂ ਉਨ੍ਹਾਂ ਦੀ ਭਟਕਣਾ ਨੂੰ ਠੀਕ ਕਰਾਂਗਾ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਦੂਰ ਹੋ ਗਿਆ ਹੈ।
5ਮੈਂ ਇਸਰਾਏਲ ਲਈ ਤ੍ਰੇਲ ਵਰਗਾ ਹੋਵਾਂਗਾ। ਉਹ ਸੋਸਨ ਵਾਂਗ ਖਿੜੇਗਾ। ਲਬਾਨੋਨ ਦੇ ਦਿਆਰ ਵਾਂਗ ਉਹ ਆਪਣੀਆਂ ਜੜ੍ਹਾਂ ਨੂੰ ਹੇਠਾਂ ਸੁੱਟੇਗਾ।
6ਉਸ ਦੀਆਂ ਟਹਿਣੀਆਂ ਵਧਣਗੀਆਂ। ਉਹ ਦੀ ਸ਼ਾਨ ਜ਼ੈਤੂਨ ਦੇ ਬਿਰਛ ਵਰਗੀ ਹੋਵੇਗੀ, ਉਸਦੀ ਖੁਸ਼ਬੂ ਲਬਾਨੋਨ ਦੇ ਦਿਆਰ ਵਰਗੀ ਹੈ।
7ਲੋਕ ਫੇਰ ਉਸ ਦੀ ਛਾਂ ਵਿੱਚ ਵੱਸਣਗੇ। ਉਹ ਦਾਣੇ ਵਾਂਗ ਉੱਗਣਗੇ, ਉਹ ਵੇਲ ਵਾਂਗ ਖਿੜਨਗੇ, ਇਸਰਾਏਲ ਦੀ ਪ੍ਰਸਿੱਧੀ ਲਬਾਨੋਨ ਦੀ ਮੈ ਵਰਗੀ ਹੋਵੇਗੀ।