ਹੋਸ਼ੇਆ 14

ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ। ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ। ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’ ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ, ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”

Hosea 14:3 (UKJV) Asshur shall not save us; we will not ride upon horses: neither will we say any more to the work of our hands, All of you are our gods: for in you the fatherless finds mercy.

1ਇਸਰਾਏਲ, ਆਪਣੇ ਯਾਹਵੇਹ ਵੱਲ ਮੁੜੋ। ਤੁਹਾਡੇ ਪਾਪ ਤੁਹਾਡੇ ਡਿੱਗਣ ਦਾ ਕਾਰਨ ਹੋਵੇਗਾ!

2ਆਪਣੇ ਨਾਲ ਸ਼ਬਦ ਲਓ ਅਤੇ ਯਾਹਵੇਹ ਵੱਲ ਵਾਪਸ ਜਾਓ। ਉਸ ਨੂੰ ਆਖ: “ਸਾਡੇ ਸਾਰੇ ਪਾਪ ਮਾਫ਼ ਕਰ ਅਤੇ ਸਾਨੂੰ ਕਿਰਪਾ ਨਾਲ ਕਬੂਲ ਕਰ, ਤਾਂ ਜੋ ਅਸੀਂ ਆਪਣੇ ਬੁੱਲ੍ਹਾਂ ਦਾ ਫਲ ਭੇਟ ਕਰੀਏ।

3ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ। ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ। ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’ ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ, ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”

4“ਮੈਂ ਉਨ੍ਹਾਂ ਦੀ ਭਟਕਣਾ ਨੂੰ ਠੀਕ ਕਰਾਂਗਾ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਦੂਰ ਹੋ ਗਿਆ ਹੈ।

5ਮੈਂ ਇਸਰਾਏਲ ਲਈ ਤ੍ਰੇਲ ਵਰਗਾ ਹੋਵਾਂਗਾ। ਉਹ ਸੋਸਨ ਵਾਂਗ ਖਿੜੇਗਾ। ਲਬਾਨੋਨ ਦੇ ਦਿਆਰ ਵਾਂਗ ਉਹ ਆਪਣੀਆਂ ਜੜ੍ਹਾਂ ਨੂੰ ਹੇਠਾਂ ਸੁੱਟੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.