ਹੋਸ਼ੇਆ 14

ਇਸਰਾਏਲ, ਆਪਣੇ ਯਾਹਵੇਹ ਵੱਲ ਮੁੜੋ। ਤੁਹਾਡੇ ਪਾਪ ਤੁਹਾਡੇ ਡਿੱਗਣ ਦਾ ਕਾਰਨ ਹੋਵੇਗਾ!

Hosea 14:1 (UKJV) O israel, return unto the LORD your God; for you have fallen by yours iniquity.

1ਇਸਰਾਏਲ, ਆਪਣੇ ਯਾਹਵੇਹ ਵੱਲ ਮੁੜੋ। ਤੁਹਾਡੇ ਪਾਪ ਤੁਹਾਡੇ ਡਿੱਗਣ ਦਾ ਕਾਰਨ ਹੋਵੇਗਾ!

2ਆਪਣੇ ਨਾਲ ਸ਼ਬਦ ਲਓ ਅਤੇ ਯਾਹਵੇਹ ਵੱਲ ਵਾਪਸ ਜਾਓ। ਉਸ ਨੂੰ ਆਖ: “ਸਾਡੇ ਸਾਰੇ ਪਾਪ ਮਾਫ਼ ਕਰ ਅਤੇ ਸਾਨੂੰ ਕਿਰਪਾ ਨਾਲ ਕਬੂਲ ਕਰ, ਤਾਂ ਜੋ ਅਸੀਂ ਆਪਣੇ ਬੁੱਲ੍ਹਾਂ ਦਾ ਫਲ ਭੇਟ ਕਰੀਏ।

3ਅੱਸ਼ੂਰ ਸਾਨੂੰ ਬਚਾ ਨਹੀਂ ਸਕਦਾ। ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ। ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਕਿ ‘ਸਾਡੇ ਦੇਵਤੇ’ ਉਸ ਨੂੰ ਜੋ ਸਾਡੇ ਆਪਣੇ ਹੱਥਾਂ ਨੇ ਬਣਾਇਆ ਹੈ, ਤੁਹਾਡੇ ਵਿੱਚ ਯਤੀਮਾਂ ਨੂੰ ਤਰਸ ਮਿਲਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.