8ਉਹ ਮੇਰੇ ਲੋਕਾਂ ਦੇ ਪਾਪਾਂ ਨੂੰ ਖਾਂਦੇ ਹਨ, ਅਤੇ ਉਨ੍ਹਾਂ ਦੀ ਬਦੀ ਦਾ ਸੁਆਦ ਲੈਂਦੇ ਹਨ।
9ਅਤੇ ਜੋ ਜਾਜਕ ਕਰਦੇ ਹਨ, ਉਹ ਲੋਕ ਵੀ ਕਰਦੇ ਹਨ। ਮੈਂ ਦੋਹਾਂ ਨੂੰ ਉਨ੍ਹਾਂ ਦੇ ਚਾਲ-ਚਲਣ ਲਈ ਸਜ਼ਾ ਦਿਆਂਗਾ, ਅਤੇ ਉਨ੍ਹਾਂ ਦੇ ਕੰਮਾਂ ਦਾ ਬਦਲਾ ਦਿਆਂਗਾ।
10“ਉਹ ਖਾਣਗੇ ਪਰ ਉਨ੍ਹਾਂ ਕੋਲ ਕਾਫ਼ੀ ਨਹੀਂ ਹੋਵੇਗਾ। ਉਹ ਵੇਸਵਾਪੁਣੇ ਵਿੱਚ ਲੱਗੇ ਰਹਿਣਗੇ ਪਰ ਵਧਣ-ਫੁੱਲਣਗੇ ਨਹੀਂ, ਕਿਉਂਕਿ ਉਨ੍ਹਾਂ ਨੇ ਯਾਹਵੇਹ ਨੂੰ ਛੱਡ ਕੇ ਆਪਣੇ ਆਪ ਨੂੰ ਵੇਸਵਾਪੁਣੇ ਨੂੰ ਸੌਂਪਣ ਲਈ
11ਪੁਰਾਣੀ ਮੈ ਅਤੇ ਨਵੀਂ ਮੈ ਉਹਨਾਂ ਦੀ ਸਮਝ ਨੂੰ ਦੂਰ ਕਰ ਦਿੰਦੀ ਹੈ।
12ਮੇਰੇ ਲੋਕ ਲੱਕੜੀ ਦੀ ਮੂਰਤੀ ਦੀ ਸਲਾਹ ਲੈਂਦੇ ਹਨ, ਅਤੇ ਇੱਕ ਦੇਵਤਾ ਦੀ ਸੋਟੀ ਉਨ੍ਹਾਂ ਨਾਲ ਗੱਲ ਕਰਦੀ ਹੈ। ਵੇਸਵਾਗਮਨੀ ਦੀ ਭਾਵਨਾ ਉਨ੍ਹਾਂ ਨੂੰ ਕੁਰਾਹੇ ਪਾਉਂਦੀ ਹੈ; ਉਹ ਆਪਣੇ ਪਰਮੇਸ਼ਵਰ ਪ੍ਰਤੀ ਬੇਵਫ਼ਾ ਹਨ।