ਹੋਸ਼ੇਆ 4

ਅਤੇ ਜੋ ਜਾਜਕ ਕਰਦੇ ਹਨ, ਉਹ ਲੋਕ ਵੀ ਕਰਦੇ ਹਨ। ਮੈਂ ਦੋਹਾਂ ਨੂੰ ਉਨ੍ਹਾਂ ਦੇ ਚਾਲ-ਚਲਣ ਲਈ ਸਜ਼ਾ ਦਿਆਂਗਾ, ਅਤੇ ਉਨ੍ਹਾਂ ਦੇ ਕੰਮਾਂ ਦਾ ਬਦਲਾ ਦਿਆਂਗਾ।

Hosea 4:9 (UKJV) And there shall be, like people, like priest: and I will punish them for their ways, and reward them their doings.

7ਜਿੰਨੇ ਜ਼ਿਆਦਾ ਜਾਜਕ ਸਨ, ਉੱਨਾ ਹੀ ਉਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ। ਉਨ੍ਹਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਸ਼ਰਮਨਾਕ ਚੀਜ਼ ਨਾਲ ਬਦਲ ਦਿੱਤਾ।

8ਉਹ ਮੇਰੇ ਲੋਕਾਂ ਦੇ ਪਾਪਾਂ ਨੂੰ ਖਾਂਦੇ ਹਨ, ਅਤੇ ਉਨ੍ਹਾਂ ਦੀ ਬਦੀ ਦਾ ਸੁਆਦ ਲੈਂਦੇ ਹਨ।

9ਅਤੇ ਜੋ ਜਾਜਕ ਕਰਦੇ ਹਨ, ਉਹ ਲੋਕ ਵੀ ਕਰਦੇ ਹਨ। ਮੈਂ ਦੋਹਾਂ ਨੂੰ ਉਨ੍ਹਾਂ ਦੇ ਚਾਲ-ਚਲਣ ਲਈ ਸਜ਼ਾ ਦਿਆਂਗਾ, ਅਤੇ ਉਨ੍ਹਾਂ ਦੇ ਕੰਮਾਂ ਦਾ ਬਦਲਾ ਦਿਆਂਗਾ।

10“ਉਹ ਖਾਣਗੇ ਪਰ ਉਨ੍ਹਾਂ ਕੋਲ ਕਾਫ਼ੀ ਨਹੀਂ ਹੋਵੇਗਾ। ਉਹ ਵੇਸਵਾਪੁਣੇ ਵਿੱਚ ਲੱਗੇ ਰਹਿਣਗੇ ਪਰ ਵਧਣ-ਫੁੱਲਣਗੇ ਨਹੀਂ, ਕਿਉਂਕਿ ਉਨ੍ਹਾਂ ਨੇ ਯਾਹਵੇਹ ਨੂੰ ਛੱਡ ਕੇ ਆਪਣੇ ਆਪ ਨੂੰ ਵੇਸਵਾਪੁਣੇ ਨੂੰ ਸੌਂਪਣ ਲਈ

11ਪੁਰਾਣੀ ਮੈ ਅਤੇ ਨਵੀਂ ਮੈ ਉਹਨਾਂ ਦੀ ਸਮਝ ਨੂੰ ਦੂਰ ਕਰ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.