ਹੋਸ਼ੇਆ 4

ਇਸ ਕਾਰਨ ਧਰਤੀ ਸੁੱਕ ਜਾਂਦੀ ਹੈ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਉਜਾੜ ਜਾਂਦੇ ਹਨ। ਖੇਤ ਦੇ ਜਾਨਵਰ, ਅਕਾਸ਼ ਦੇ ਪੰਛੀ ਅਤੇ ਸਮੁੰਦਰ ਵਿਚਲੀਆਂ ਮੱਛੀਆਂ ਰੁੜ੍ਹ ਜਾਂਦੀਆਂ ਹਨ।

Hosea 4:3 (UKJV) Therefore shall the land mourn, and every one that dwells therein shall languish, with the beasts of the field, and with the fowls of heaven; yea, the fishes of the sea also shall be taken away.

1ਹੇ ਇਸਰਾਏਲੀਓ, ਯਾਹਵੇਹ ਦਾ ਬਚਨ ਸੁਣੋ, ਕਿਉਂਕਿ ਯਾਹਵੇਹ ਨੇ ਤੁਹਾਡੇ ਵਿਰੁੱਧ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਲਿਆਉਣ ਦਾ ਦੋਸ਼ ਲਾਇਆ ਹੈ। “ਧਰਤੀ ਵਿੱਚ ਕੋਈ ਵਫ਼ਾਦਾਰੀ, ਕੋਈ ਪਿਆਰ ਨਹੀਂ, ਪਰਮੇਸ਼ਵਰ ਦੀ ਕੋਈ ਮਾਨਤਾ ਨਹੀਂ ਹੈ।

2ਇੱਥੇ ਸਿਰਫ ਸਰਾਪ, ਝੂਠ ਅਤੇ ਕਤਲ ਹੈ। ਚੋਰੀ ਅਤੇ ਵਿਭਚਾਰ; ਉਹ ਸਾਰੀਆਂ ਹੱਦਾਂ ਨੂੰ ਤੋੜ ਦਿੰਦੇ ਹਨ, ਅਤੇ ਖੂਨ-ਖਰਾਬੇ ਦੇ ਬਾਅਦ ਖੂਨ-ਖਰਾਬਾ ਹੁੰਦਾ ਹੈ।

3ਇਸ ਕਾਰਨ ਧਰਤੀ ਸੁੱਕ ਜਾਂਦੀ ਹੈ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਉਜਾੜ ਜਾਂਦੇ ਹਨ। ਖੇਤ ਦੇ ਜਾਨਵਰ, ਅਕਾਸ਼ ਦੇ ਪੰਛੀ ਅਤੇ ਸਮੁੰਦਰ ਵਿਚਲੀਆਂ ਮੱਛੀਆਂ ਰੁੜ੍ਹ ਜਾਂਦੀਆਂ ਹਨ।

4“ਪਰ ਕੋਈ ਦੋਸ਼ ਨਾ ਲਵੇ, ਕੋਈ ਦੂਜੇ ਤੇ ਦੋਸ਼ ਨਾ ਲਵੇ, ਕਿਉਂਕਿ ਤੁਹਾਡੇ ਲੋਕ ਉਨ੍ਹਾਂ ਵਰਗੇ ਹਨ ਜੋ ਜਾਜਕ ਦੇ ਵਿਰੁੱਧ ਦੋਸ਼ ਲਾਉਂਦੇ ਹਨ।

5ਤੁਸੀਂ ਦਿਨ ਰਾਤ ਠੋਕਰ ਖਾਂਦੇ ਹੋ, ਅਤੇ ਨਬੀ ਤੁਹਾਡੇ ਨਾਲ ਠੋਕਰ ਖਾਂਦੇ ਹਨ। ਇਸ ਲਈ ਮੈਂ ਤੇਰੀ ਮਾਂ ਨੂੰ ਤਬਾਹ ਕਰ ਦਿਆਂਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.