ਹੋਸ਼ੇਆ 8

ਮੈਂ ਉਨ੍ਹਾਂ ਲਈ ਆਪਣੀ ਬਿਵਸਥਾ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ, ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ੀ ਸਮਝਿਆ।

Hosea 8:12 (UKJV) I have written to him the great things of my law, but they were counted as a strange thing.

10ਭਾਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਕੌਮਾਂ ਵਿੱਚ ਵੇਚ ਦਿੱਤਾ ਹੈ, ਹੁਣ ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ। ਉਹ ਬਲਵਾਨ ਰਾਜੇ ਦੇ ਜ਼ੁਲਮ ਹੇਠ ਉਜਾੜਨਾ ਸ਼ੁਰੂ ਕਰ ਦੇਣਗੇ।

11“ਭਾਵੇਂ ਇਫ਼ਰਾਈਮ ਨੇ ਪਾਪ ਦੀਆਂ ਭੇਟਾਂ ਲਈ ਬਹੁਤ ਸਾਰੀਆਂ ਜਗਵੇਦੀਆਂ ਬਣਾਈਆਂ, ਇਹ ਪਾਪ ਕਰਨ ਦੀਆਂ ਜਗਵੇਦੀਆਂ ਬਣ ਗਈਆਂ ਹਨ।

12ਮੈਂ ਉਨ੍ਹਾਂ ਲਈ ਆਪਣੀ ਬਿਵਸਥਾ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ, ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ੀ ਸਮਝਿਆ।

13ਭਾਵੇਂ ਉਹ ਮੇਰੇ ਲਈ ਬਲੀਆਂ ਚੜ੍ਹਾਉਂਦੇ ਹਨ, ਅਤੇ ਭਾਵੇਂ ਉਹ ਮਾਸ ਖਾਂਦੇ ਹਨ, ਯਾਹਵੇਹ ਉਨ੍ਹਾਂ ਤੋਂ ਪ੍ਰਸੰਨ ਨਹੀਂ ਹੁੰਦਾ। ਹੁਣ ਉਹ ਉਨ੍ਹਾਂ ਦੀ ਦੁਸ਼ਟਤਾ ਨੂੰ ਚੇਤੇ ਕਰੇਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ: ਉਹ ਮਿਸਰ ਨੂੰ ਮੁੜ ਜਾਣਗੇ।

14ਇਸਰਾਏਲ ਨੇ ਆਪਣੇ ਸਿਰਜਣਹਾਰ ਨੂੰ ਭੁੱਲ ਕੇ ਮਹਿਲ ਬਣਾਏ ਹਨ। ਯਹੂਦਾਹ ਨੇ ਬਹੁਤ ਸਾਰੇ ਨਗਰਾਂ ਨੂੰ ਮਜ਼ਬੂਤ ਕੀਤਾ ਹੈ। ਪਰ ਮੈਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਅੱਗ ਭੇਜਾਂਗਾ ਜੋ ਉਨ੍ਹਾਂ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.