12ਭਾਵੇਂ ਉਹ ਬੱਚੇ ਪਾਲਦੇ ਹਨ, ਮੈਂ ਉਨ੍ਹਾਂ ਨੂੰ ਹਰ ਇੱਕ ਤੋਂ ਦੁਖੀ ਕਰਾਂਗਾ। ਉਨ੍ਹਾਂ ਉੱਤੇ ਹਾਏ ਜਦੋਂ ਮੈਂ ਉਨ੍ਹਾਂ ਤੋਂ ਮੂੰਹ ਮੋੜਾਂਗਾ!
13ਮੈਂ ਅਫ਼ਰਾਈਮ ਨੂੰ ਸੂਰ ਵਾਂਗੂੰ ਇੱਕ ਸੁਹਾਵਣੇ ਥਾਂ ਵਿੱਚ ਲਾਇਆ ਹੋਇਆ ਵੇਖਿਆ ਹੈ। ਪਰ ਇਫ਼ਰਾਈਮ ਆਪਣੇ ਬੱਚਿਆਂ ਨੂੰ ਕਾਤਲ ਲਈ ਬਾਹਰ ਲਿਆਵੇਗਾ।”
14ਹੇ ਯਾਹਵੇਹ, ਉਨ੍ਹਾਂ ਨੂੰ ਦੇ ਦਿਓ, ਤੁਸੀਂ ਉਨ੍ਹਾਂ ਨੂੰ ਕੀ ਦੇਵੋਗੇ? ਉਨ੍ਹਾਂ ਨੂੰ ਗਰਭਪਾਤ ਕਰਨ ਵਾਲੀਆਂ ਕੁੱਖਾਂ ਅਤੇ ਸੁੱਕੀਆਂ ਛਾਤੀਆਂ ਦਿਓ।
15“ਗਿਲਗਾਲ ਵਿੱਚ ਉਨ੍ਹਾਂ ਦੀਆਂ ਸਾਰੀਆਂ ਬੁਰਾਈਆਂ ਦੇ ਕਾਰਨ, ਮੈਂ ਉੱਥੇ ਉਨ੍ਹਾਂ ਨਾਲ ਨਫ਼ਰਤ ਕੀਤੀ। ਉਨ੍ਹਾਂ ਦੇ ਪਾਪਾਂ ਦੇ ਕਾਰਨ, ਮੈਂ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ। ਮੈਂ ਹੁਣ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ; ਉਨ੍ਹਾਂ ਦੇ ਸਾਰੇ ਆਗੂ ਬਾਗ਼ੀ ਹਨ।
16ਇਫ਼ਰਾਈਮ ਝੁਲਸ ਗਿਆ, ਉਨ੍ਹਾਂ ਦੀ ਜੜ੍ਹ ਸੁੱਕ ਗਈ, ਉਹ ਕੋਈ ਫਲ ਨਹੀਂ ਦਿੰਦੇ। ਭਾਵੇਂ ਉਹ ਬੱਚੇ ਪੈਦਾ ਕਰਨ, ਮੈਂ ਉਨ੍ਹਾਂ ਦੀ ਲਾਡਲੀ ਔਲਾਦ ਨੂੰ ਮਾਰ ਦਿਆਂਗਾ।”