ਹੋਸ਼ੇਆ 9

ਪਿੜ ਅਤੇ ਚੁਬੱਚੇ ਲੋਕਾਂ ਨੂੰ ਨਹੀਂ ਖੁਆਉਣਗੇ। ਨਵੀਂ ਮੈਂ ਉਨ੍ਹਾਂ ਨੂੰ ਅਸਫ਼ਲ ਕਰ ਦੇਵੇਗੀ।

Hosea 9:2 (UKJV) The floor and the winepress shall not feed them, and the new wine shall fail in her.

1ਹੇ ਇਸਰਾਏਲ, ਖੁਸ਼ ਨਾ ਹੋ; ਹੋਰ ਕੌਮਾਂ ਵਾਂਗ ਖੁਸ਼ ਨਾ ਹੋਵੋ। ਕਿਉਂ ਜੋ ਤੁਸੀਂ ਆਪਣੇ ਪਰਮੇਸ਼ਵਰ ਨਾਲ ਬੇਵਫ਼ਾ ਰਹੇ ਹੋ। ਤੁਸੀਂ ਹਰ ਪਿੜ ਵਿੱਚ ਵੇਸਵਾ ਦੀ ਮਜ਼ਦੂਰੀ ਨੂੰ ਪਿਆਰ ਕਰਦੇ ਹੋ।

2ਪਿੜ ਅਤੇ ਚੁਬੱਚੇ ਲੋਕਾਂ ਨੂੰ ਨਹੀਂ ਖੁਆਉਣਗੇ। ਨਵੀਂ ਮੈਂ ਉਨ੍ਹਾਂ ਨੂੰ ਅਸਫ਼ਲ ਕਰ ਦੇਵੇਗੀ।

3ਉਹ ਯਾਹਵੇਹ ਦੀ ਧਰਤੀ ਵਿੱਚ ਨਹੀਂ ਰਹਿਣਗੇ। ਇਫ਼ਰਾਈਮ ਮਿਸਰ ਨੂੰ ਮੁੜ ਜਾਵੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ।

4ਉਹ ਯਾਹਵੇਹ ਲਈ ਮੈਅ ਦੀਆਂ ਭੇਟਾਂ ਨਹੀਂ ਡੋਲ੍ਹਣਗੇ, ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਅਜਿਹੀਆਂ ਬਲੀਆਂ ਉਨ੍ਹਾਂ ਲਈ ਸੋਗ ਕਰਨ ਵਾਲਿਆਂ ਦੀ ਰੋਟੀ ਵਾਂਗ ਹੋਣਗੀਆਂ। ਉਹ ਸਾਰੇ ਜਿਹੜੇ ਖਾਂਦੇ ਹਨ ਉਹ ਅਸ਼ੁੱਧ ਹੋਣਗੇ। ਇਹ ਭੋਜਨ ਆਪਣੇ ਲਈ ਹੋਵੇਗਾ; ਇਹ ਯਾਹਵੇਹ ਦੇ ਮੰਦਰ ਵਿੱਚ ਨਹੀਂ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.