ਹੋਸ਼ੇਆ 9

ਉਹ ਯਾਹਵੇਹ ਲਈ ਮੈਅ ਦੀਆਂ ਭੇਟਾਂ ਨਹੀਂ ਡੋਲ੍ਹਣਗੇ, ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਅਜਿਹੀਆਂ ਬਲੀਆਂ ਉਨ੍ਹਾਂ ਲਈ ਸੋਗ ਕਰਨ ਵਾਲਿਆਂ ਦੀ ਰੋਟੀ ਵਾਂਗ ਹੋਣਗੀਆਂ। ਉਹ ਸਾਰੇ ਜਿਹੜੇ ਖਾਂਦੇ ਹਨ ਉਹ ਅਸ਼ੁੱਧ ਹੋਣਗੇ। ਇਹ ਭੋਜਨ ਆਪਣੇ ਲਈ ਹੋਵੇਗਾ; ਇਹ ਯਾਹਵੇਹ ਦੇ ਮੰਦਰ ਵਿੱਚ ਨਹੀਂ ਆਵੇਗਾ।

Hosea 9:4 (UKJV) They shall not offer wine offerings to the LORD, neither shall they be pleasing unto him: their sacrifices shall be unto them as the bread of mourners; all that eat thereof shall be polluted: for their bread for their soul shall not come into the house of the LORD.

2ਪਿੜ ਅਤੇ ਚੁਬੱਚੇ ਲੋਕਾਂ ਨੂੰ ਨਹੀਂ ਖੁਆਉਣਗੇ। ਨਵੀਂ ਮੈਂ ਉਨ੍ਹਾਂ ਨੂੰ ਅਸਫ਼ਲ ਕਰ ਦੇਵੇਗੀ।

3ਉਹ ਯਾਹਵੇਹ ਦੀ ਧਰਤੀ ਵਿੱਚ ਨਹੀਂ ਰਹਿਣਗੇ। ਇਫ਼ਰਾਈਮ ਮਿਸਰ ਨੂੰ ਮੁੜ ਜਾਵੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ।

4ਉਹ ਯਾਹਵੇਹ ਲਈ ਮੈਅ ਦੀਆਂ ਭੇਟਾਂ ਨਹੀਂ ਡੋਲ੍ਹਣਗੇ, ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਅਜਿਹੀਆਂ ਬਲੀਆਂ ਉਨ੍ਹਾਂ ਲਈ ਸੋਗ ਕਰਨ ਵਾਲਿਆਂ ਦੀ ਰੋਟੀ ਵਾਂਗ ਹੋਣਗੀਆਂ। ਉਹ ਸਾਰੇ ਜਿਹੜੇ ਖਾਂਦੇ ਹਨ ਉਹ ਅਸ਼ੁੱਧ ਹੋਣਗੇ। ਇਹ ਭੋਜਨ ਆਪਣੇ ਲਈ ਹੋਵੇਗਾ; ਇਹ ਯਾਹਵੇਹ ਦੇ ਮੰਦਰ ਵਿੱਚ ਨਹੀਂ ਆਵੇਗਾ।

5ਤੁਸੀਂ ਆਪਣੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨ, ਯਾਹਵੇਹ ਦੇ ਤਿਉਹਾਰ ਦੇ ਦਿਨ ਕੀ ਕਰੋਗੇ?

6ਭਾਵੇਂ ਉਹ ਨਾਸ਼ ਤੋਂ ਬਚ ਨਿਕਲਣ, ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਉਣਗੇ। ਕੰਡਿਆਲੀਆਂ ਝਾੜੀਆਂ ਉਹਨਾਂ ਦੀਆਂ ਚਾਂਦੀ ਦੀਆਂ ਵਸਤੂਆਂ ਨੂੰ ਖੋਹ ਲੈਣਗੀਆਂ, ਅਤੇ ਉਨ੍ਹਾਂ ਦੇ ਤੰਬੂਆਂ ਉੱਤੇ ਕੰਡੇ ਉੱਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.