ਯਸ਼ਾਯਾਹ 1

ਬਲਦ ਆਪਣੇ ਮਾਲਕ ਨੂੰ, ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੇ ਲੋਕ ਇਹ ਨਹੀਂ ਸਮਝਦੇ।”

Isaiah 1:3 (UKJV) The ox knows his owner, and the ass his master's crib: but Israel does not know, my people does not consider.

1ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਉਹ ਦਰਸ਼ਨ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਦੇਖਿਆ ਸੀ।

2ਹੇ ਅਕਾਸ਼ੋਂ, ਮੇਰੀ ਸੁਣੋ! ਹੇ ਧਰਤੀ, ਕੰਨ ਲਾ! ਕਿਉਂਕਿ ਯਾਹਵੇਹ ਨੇ ਆਗਿਆ ਦਿੱਤੀ ਹੈ: “ਮੈਂ ਬੱਚਿਆਂ ਨੂੰ ਪਾਲਿਆ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ, ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ।

3ਬਲਦ ਆਪਣੇ ਮਾਲਕ ਨੂੰ, ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੇ ਲੋਕ ਇਹ ਨਹੀਂ ਸਮਝਦੇ।”

4ਹਾਏ, ਪਾਪੀ ਕੌਮ, ਉਹ ਲੋਕ ਜਿਨ੍ਹਾਂ ਦਾ ਦੋਸ਼ ਵੱਡਾ ਹੈ, ਕੁਕਰਮੀਆਂ ਦੀ ਸੰਤਾਨ, ਭ੍ਰਿਸ਼ਟ ਕੌਮ ਉੱਤੇ! ਉਨ੍ਹਾਂ ਨੇ ਯਾਹਵੇਹ ਨੂੰ ਤਿਆਗ ਦਿੱਤਾ ਹੈ; ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਠੁਕਰਾ ਦਿੱਤਾ ਅਤੇ ਉਸ ਤੋਂ ਮੂੰਹ ਮੋੜ ਲਿਆ।

5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ? ਤੁਸੀਂ ਬਗਾਵਤ ਵਿੱਚ ਕਿਉਂ ਲੱਗੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮੀ, ਅਤੇ ਸਾਰਾ ਦਿਲ ਦੁਖੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.