ਯਸ਼ਾਯਾਹ 37

ਕਿਉਂ ਜੋ ਯੇਰੂਸ਼ਲੇਮ ਵਿੱਚੋਂ ਇੱਕ ਬਚਿਆ ਹੋਇਆ ਹਿੱਸਾ ਆਵੇਗਾ, ਅਤੇ ਸੀਯੋਨ ਪਰਬਤ ਤੋਂ ਬਚ ਕੇ ਨਿੱਕਲਣ ਵਾਲਿਆਂ ਦਾ ਇੱਕ ਸਮੂਹ। ਯਾਹਵੇਹ ਸਰਬਸ਼ਕਤੀਮਾਨ ਅਣਖ ਨਾਲ ਇਸ ਨੂੰ ਪੂਰਾ ਕਰੇਗਾ।

Isaiah 37:32 (UKJV) For out of Jerusalem shall go forth a remnant, and they that escape out of mount Zion: the zeal of the LORD of hosts shall do this.

30“ਇਹ ਤੇਰੇ ਲਈ ਨਿਸ਼ਾਨ ਹੋਵੇਗਾ, ਹਿਜ਼ਕੀਯਾਹ: “ਇਸ ਸਾਲ ਤੁਸੀਂ ਉਹ ਖਾਓਗੇ ਜੋ ਆਪਣੇ ਆਪ ਉੱਗਦਾ ਹੈ, ਅਤੇ ਦੂਸਰੇ ਸਾਲ ਜੋ ਉਸ ਤੋਂ ਉੱਗਦਾ ਹੈ, ਪਰ ਤੀਸਰੇ ਸਾਲ ਬੀਜੋ ਅਤੇ ਵੱਢੋ, ਅੰਗੂਰੀ ਬਾਗ ਲਗਾਓ ਅਤੇ ਉਹਨਾਂ ਦਾ ਫਲ ਖਾਓ।

31ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ, ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ।

32ਕਿਉਂ ਜੋ ਯੇਰੂਸ਼ਲੇਮ ਵਿੱਚੋਂ ਇੱਕ ਬਚਿਆ ਹੋਇਆ ਹਿੱਸਾ ਆਵੇਗਾ, ਅਤੇ ਸੀਯੋਨ ਪਰਬਤ ਤੋਂ ਬਚ ਕੇ ਨਿੱਕਲਣ ਵਾਲਿਆਂ ਦਾ ਇੱਕ ਸਮੂਹ। ਯਾਹਵੇਹ ਸਰਬਸ਼ਕਤੀਮਾਨ ਅਣਖ ਨਾਲ ਇਸ ਨੂੰ ਪੂਰਾ ਕਰੇਗਾ।

33“ਇਸ ਲਈ ਯਾਹਵੇਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: “ਉਹ ਨਾ ਇਸ ਸ਼ਹਿਰ ਵਿੱਚ ਵੜੇਗਾ ਅਤੇ ਨਾ ਹੀ ਇੱਥੇ ਤੀਰ ਚਲਾਵੇਗਾ। ਉਹ ਉਸ ਦੇ ਅੱਗੇ ਢਾਲ਼ ਲੈ ਕੇ ਨਹੀਂ ਆਵੇਗਾ ਨਾ ਉਸ ਦੇ ਵਿਰੁੱਧ ਘੇਰਾਬੰਦੀ ਕਰੇਗਾ।

34ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ। ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.