ਯਸ਼ਾਯਾਹ 39

ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣ:

Isaiah 39:5 (UKJV) Then said Isaiah to Hezekiah, Hear the word of the LORD of hosts:

3ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, “ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ, “ਉਹ ਇੱਕ ਦੂਰ ਦੇਸ ਬਾਬੇਲ ਤੋਂ ਮੇਰੇ ਕੋਲ ਆਏ ਸਨ।”

4ਨਬੀ ਨੇ ਪੁੱਛਿਆ, “ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?” “ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ,” ਹਿਜ਼ਕੀਯਾਹ ਨੇ ਕਿਹਾ, “ਮੇਰੇ ਖਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।”

5ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣ:

6ਯਾਹਵੇਹ ਆਖਦਾ ਹੈ, ਉਹ ਸਮਾਂ ਜ਼ਰੂਰ ਆਵੇਗਾ ਜਦੋਂ ਸਭ ਕੁਝ ਅਤੇ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੋਇਆ ਹੈ, ਬਾਬੇਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਹੀਂ ਜਾਵੇਗਾ।

7ਅਤੇ ਤੇਰੀ ਔਲਾਦ ਵਿੱਚੋਂ, ਤੇਰਾ ਆਪਣਾ ਮਾਸ ਅਤੇ ਲਹੂ ਜੋ ਤੇਰੇ ਲਈ ਜੰਮੇਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬੇਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.