ਯਸ਼ਾਯਾਹ 61

ਅਤੇ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਇਹ ਕਰਾਂ, ਉਹਨਾਂ ਨੂੰ ਸੁਆਹ ਦੀ ਬਜਾਏ ਸੁੰਦਰਤਾ ਦਾ ਮੁਕਟ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ ਨਿਰਾਸ਼ ਆਤਮਾ ਦੇ ਥਾਂ, ਉਸਤਤ ਦਾ ਕੱਪੜਾ, ਉਹ ਧਰਮ ਦੇ ਬਲੂਤ ਕਹਾਉਣਗੇ, ਯਾਹਵੇਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।

Isaiah 61:3 (UKJV) To appoint unto them that mourn in Zion, to give unto them beauty for ashes, the oil of joy for mourning, the garment of praise for the spirit of heaviness; that they might be called trees of righteousness, the planting of the LORD, that he might be glorified.

1ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂਕਿ ਯਾਹਵੇਹ ਨੇ ਮੈਨੂੰ ਮਸਹ ਕੀਤਾ ਹੈ, ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ। ਉਸ ਨੇ ਮੈਨੂੰ ਟੁੱਟੇ ਦਿਲਾਂ ਨੂੰ ਬੰਨ੍ਹਣ ਲਈ, ਬੰਦੀਆਂ ਲਈ ਅਜ਼ਾਦੀ ਦਾ ਐਲਾਨ ਕਰਨ ਲਈ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁਟਕਾਰਾ ਪਾਉਣ ਲਈ ਭੇਜਿਆ ਹੈ,

2ਯਾਹਵੇਹ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। ਅਤੇ ਸਾਡੇ ਪਰਮੇਸ਼ਵਰ ਦਾ ਬਦਲਾ ਲੈਣ ਦਾ ਦਿਨ, ਸਾਰੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ,

3ਅਤੇ ਸੀਯੋਨ ਵਿੱਚ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਇਹ ਕਰਾਂ, ਉਹਨਾਂ ਨੂੰ ਸੁਆਹ ਦੀ ਬਜਾਏ ਸੁੰਦਰਤਾ ਦਾ ਮੁਕਟ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ ਨਿਰਾਸ਼ ਆਤਮਾ ਦੇ ਥਾਂ, ਉਸਤਤ ਦਾ ਕੱਪੜਾ, ਉਹ ਧਰਮ ਦੇ ਬਲੂਤ ਕਹਾਉਣਗੇ, ਯਾਹਵੇਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ।

4ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ, ਉਸ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ।

5ਪਰਦੇਸੀ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ। ਪਰਦੇਸੀ ਤੁਹਾਡੇ ਖੇਤਾਂ ਅਤੇ ਅੰਗੂਰੀ ਬਾਗਾਂ ਵਿੱਚ ਕੰਮ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.