ਯਸ਼ਾਯਾਹ 62

ਅਤੇ ਉਸ ਨੂੰ ਅਰਾਮ ਨਾ ਕਰਨ ਦਿਓ, ਜਦ ਤੱਕ ਉਹ ਯੇਰੂਸ਼ਲੇਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ।

Isaiah 62:7 (UKJV) And give him no rest, till he establish, and till he make Jerusalem a praise in the earth.

5ਜਿਵੇਂ ਇੱਕ ਨੌਜਵਾਨ ਇੱਕ ਮੁਟਿਆਰ ਨਾਲ ਵਿਆਹ ਕਰਦਾ ਹੈ, ਉਸੇ ਤਰ੍ਹਾਂ ਤੁਹਾਡਾ ਨਿਰਮਾਤਾ ਤੁਹਾਡੇ ਨਾਲ ਵਿਆਹ ਕਰੇਗਾ; ਜਿਵੇਂ ਲਾੜਾ ਆਪਣੀ ਲਾੜੀ ਉੱਤੇ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਵੇਗਾ।

6ਮੈਂ ਯੇਰੂਸ਼ਲੇਮ, ਤੁਹਾਡੀਆਂ ਕੰਧਾਂ ਉੱਤੇ ਚੌਕੀਦਾਰ ਤਾਇਨਾਤ ਕੀਤੇ ਹਨ; ਉਹ ਦਿਨ ਜਾਂ ਰਾਤ ਕਦੇ ਵੀ ਚੁੱਪ ਨਹੀਂ ਰਹਿਣਗੇ। ਤੁਸੀਂ ਜਿਹੜੇ ਯਾਹਵੇਹ ਨੂੰ ਪੁਕਾਰਦੇ ਹੋ, ਆਪਣੇ ਆਪ ਨੂੰ ਅਰਾਮ ਨਾ ਦਿਓ,

7ਅਤੇ ਉਸ ਨੂੰ ਅਰਾਮ ਨਾ ਕਰਨ ਦਿਓ, ਜਦ ਤੱਕ ਉਹ ਯੇਰੂਸ਼ਲੇਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ।

8ਯਾਹਵੇਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਦੂਸਰੇ ਤੇਰੀ ਨਵੀਂ ਮਧ ਨਾ ਪੀਣਗੇ, ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ;

9ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਾਹਵੇਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.