21ਉਸ ਦਿਨ ਇੱਕ ਵਿਅਕਤੀ ਇੱਕ ਗਾਂ ਅਤੇ ਦੋ ਬੱਕਰੀਆਂ ਨੂੰ ਜਿਉਂਦਾ ਰੱਖੇਗਾ।
22ਅਤੇ ਉਹ ਦੁੱਧ ਦੀ ਬਹੁਤਾਤ ਦੇ ਕਾਰਨ ਖਾਣ ਲਈ ਦਹੀਂ ਹੋਵੇਗੀ। ਸਾਰੇ ਜਿਹੜੇ ਦੇਸ਼ ਵਿੱਚ ਰਹਿੰਦੇ ਹਨ ਦਹੀਂ ਅਤੇ ਸ਼ਹਿਦ ਖਾਣਗੇ।
23ਅਤੇ ਉਸ ਦਿਨ ਹਰੇਕ ਜਗ੍ਹਾਂ ਜਿੱਥੇ ਹਜ਼ਾਰ ਅੰਗੂਰੀ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ।
24ਉੱਥੇ ਸ਼ਿਕਾਰੀ ਧਨੁਸ਼ ਅਤੇ ਤੀਰ ਲੈ ਕੇ ਜਾਣਗੇ, ਕਿਉਂ ਜੋ ਦੇਸ ਕੰਡਿਆਂ ਅਤੇ ਕੰਡਿਆਲਿਆਂ ਨਾਲ ਭਰਿਆ ਹੋਇਆ ਹੋਵੇਗਾ।
25ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਚਾਰਗਾਹ ਹੋਣਗੇ।